CAA ਵਿਰੁੱਧ ਹੋ ਰਹੇ ਪ੍ਰਦਰਸ਼ਨਾ 'ਤੇ ਬਿਆਨ ਦੇ ਕੇ ਫ਼ਸੇ ਆਰਮੀ ਚੀਫ਼! ਰਾਜਨੀਤਿਕ ਦਲਾ ਨੇ ਸਾਧਿਆ ਨਿਸ਼ਾਨਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ CAA ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Photo

ਨਵੀਂ ਦਿੱਲੀ : ਫ਼ੌਜ ਮੁਖੀ ਬਿਪਿਨ ਰਾਵਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ 'ਤੇ ਹੋਈ ਹਿੰਸਾ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਸ ਦੇ ਬਾਅਦ ਰਾਜਨੀਤਿਕ ਦਲਾਂ ਨੇ ਉਨ੍ਹਾਂ ਉੱਪਰ ਆਪੋ-ਆਪਣੇ ਤਰੀਕੇ ਨਾਲ ਨਿਸ਼ਾਨਾ ਸਾਧਿਆ ਹੈ।

AIMIM ਦੇ ਮੁੱਖੀ ਓਵੈਸੀ ਨੇ ਕਿਹਾ ''ਉਨ੍ਹਾਂ ਦਾ ਬਿਆਨ ਮੋਦੀ ਸਰਕਾਰ ਨੂੰ ਕਮਜ਼ੋਰ ਕਰਨ ਵਾਲਾ ਹੈ। ਸਾਡੇ ਪ੍ਰਧਾਨਮੰਤਰੀ ਆਪਣੇ ਵੈਬਸਾਇਟ 'ਤੇ ਲਿਖਦੇ ਹਨ ਕਿ ਇਕ ਵਿਦਿਆਰਥੀ ਦੇ ਤੌਰ 'ਤੇ ਉਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ, ਉਦੋਂ ਫੌਜ ਮੁੱਖੀ ਅਨੁਸਾਰ ਉਹ ਗਲਤ ਸਨ''।

 


 

ਜਦਕਿ ਕਾਂਗਰਸ ਦੇ ਵੱਡੇ ਲੀਡਰ ਦਿਗਵਿਜੈ ਸਿੰਘ ਨੇ ਫੌਜ ਮੁੱਖੀ ਦੇ ਇਸ ਬਿਆਨ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ''ਜਨਰਲ ਸਾਹਿਬ ਮੈ ਸਹਿਮਤ ਹਾਂ ਪਰ ਨੇਤਾ ਉਹ ਵੀ ਨਹੀਂ ਹੈ ਜੋਂ ਆਪਣੇ ਸਮੱਰਥਕਾਂ ਨੂੰ ਫਿਰਕੂ ਦੰਗਿਆ ਵਿਚ ਸ਼ਾਮਲ ਹੋਣ ਲਈ ਭੜਕਾਉਂਦੇ ਹਨ। ਕੀ ਤੁਸੀ ਮੇਰੇ ਨਾਲ ਸਹਿਮਤ ਹੋ ਜਨਰਲ ਸਾਹਿਬ''?

ਅੱਜ ਵੀਰਵਾਰ ਨੂੰ ਇਕ ਸਮਾਗਮ ਦੌਰਾਨ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨਾਂ ਤੇ ਟਿੱਪਂਣੀ ਕਰਦੇ ਹੋਏ ਕਿਹਾ ਕਿ ਜੇਕਰ ਨੇਤਾ ਸਾਡੇ ਸ਼ਹਿਰਾਂ ਵਿਚ ਅੱਗ ਅਤੇ ਹਿੰਸਾ ਲਈ ਯੂਨੀਵਰਸਿਟੀ  ਅਤੇ ਕਾਲਜਾਂ ਵਿਚ ਵਿਦਿਆਰਥੀਆਂ ਸਮੇਤ ਜਨਤਾਂ ਨੂੰ ਭੜਕਾਉਂਦੇ ਹਨ। ਤਾਂ ਇਹ ਅਗਵਾਈ ਨਹੀਂ ਹੈ। ਲੀਡਰ ਉਹ ਹਨ, ਜੋ ਲੋਕਾਂ ਅਤੇ ਟੀਮ ਦੀ ਦੇਖਭਾਲ ਅਤੇ ਸੁਰੱਖਿਆ ਕਰਦੇ ਹਨ। 

ਦੱਸ ਦਈਏ ਕਿ ਦੇਸ਼ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਦੇਸ਼ ਵਿੱਚ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੋਕ ਨਾਗਰਿਕਤਾ ਕਨੂੰਨ ਦੇ ਖਿਲਾਫ ਸੜਕਾਂ ‘ਤੇ ਉੱਤਰ ਆਏ ਹਨ ਅਤੇ ਹਿੰਸਾ ਨੂੰ ਵੀ ਅੰਜਾਮ ਦੇ ਰਹੇ ਹਨ। ਉਥੇ ਹੀ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਦੀ ਕਈ ਯੂਨੀਵਰਸਿਟੀਆਂ ਵਿੱਚ ਵੀ ਹਿੰਸਾਤਮਕ ਪ੍ਰਦਰਸ਼ਨ ਵੇਖਿਆ ਗਿਆ।