BHIM ਐਪ ਨਾਲ FASTag  ਰੀਚਾਰਜ ਕਰਨਾ ਹੈ ਬੇਹੱਦ ਆਸਾਨ, ਪੜ੍ਹੋ ਪੂਰਾ ਤਰੀਕਾ 

ਏਜੰਸੀ

ਖ਼ਬਰਾਂ, ਰਾਸ਼ਟਰੀ

FASTag ਇੱਕ ਕਿਸਮ ਦਾ ਟੈਗ ਹੈ ਜੋ ਤੁਹਾਨੂੰ ਆਪਣੇ ਵਾਹਨ ਦੀ ਵਿੰਡਸ਼ੀਲਡ ਦੇ ਅੰਦਰ ਪਾਉਣਾ ਹੁੰਦਾ ਹੈ।

File Photo

ਨਵੀਂ ਦਿੱਲੀ- 15 ਦਸੰਬਰ ਤੋਂ ਦੇਸ਼ਭਰ ਵਿਚ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ਦੇ ਲਈ FASTag ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਕੁੱਝ ਟੋਲ ਪਲਾਜ਼ਾ 'ਤੇ FASTag ਨਾ ਹੋਣ ਕਰ ਕੇ ਦੋ ਗੁਣਾ ਟੋਲ ਦੇਣਾ ਪੈਂਦਾ ਹੈ। ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀ ਆਪਣੇ ਵਾਹਨ 'ਤੇ FASTag ਲਗਵਾ ਲਵੋ।

FASTag ਇੱਕ ਕਿਸਮ ਦਾ ਟੈਗ ਹੈ ਜੋ ਤੁਹਾਨੂੰ ਆਪਣੇ ਵਾਹਨ ਦੀ ਵਿੰਡਸ਼ੀਲਡ ਦੇ ਅੰਦਰ ਪਾਉਣਾ ਹੁੰਦਾ ਹੈ। ਇਹ Radio Frequency Identification Enabled ਹੈ, ਜੋ ਤੁਹਾਡੇ ਵਾਹਨ ਦੇ ਰਜਿਸਟਰੀਕਰਨ ਵੇਰਵਿਆਂ ਨਾਲ ਜੁੜੇਗੀ ਜਦੋਂ ਵੀ ਤੁਸੀਂ ਟੋਲ ਪਲਾਜ਼ਾ ਤੋਂ ਲੰਘੋਗੇ, ਤੁਹਾਨੂੰ ਵਿਸ਼ੇਸ਼ ਤੌਰ 'ਤੇ ਫਾਸਟੈਗ ਲਈ ਡੈਡੀਕੇਟਡ ਲੈਂਸ ਮਿਲ ਜਾਣਗੇ, ਜਿਸ ਵਿਚ ਇਹ ਕੋਡ ਲਗਾਇਆ ਜਾਵੇਗਾ।

ਇਹ ਡਿਡੈਕਟਰ ਤੁਹਾਡੇ ਕੋਡ ਨੂੰ ਡਿਡੈਕਟ ਕਰੇਗਾ ਰੀਡ ਕਰੇਗਾ ਅਤੇ ਜਿੰਨਾ ਵੀ ਟੋਲ ਦਾ ਅਮਾਊਂਟ ਹੋਵੇਗਾ ਉਹ ਪ੍ਰੀਪੇਡ ਬੈਲੇਂਸ ਨਾਲ ਡਿਡੈਕਟ ਹੋ ਜਾਵੇਗਾ। ਇਸ ਟੈਗ ਤੇ ਕਿਸੇ ਵੀ ਤਰ੍ਹਾਂ ਦੀ ਲਿਮਿਟ ਨਹੀਂ ਹੈ ਮਤਲਬ ਕਿ ਇਸ ਨੂੰ ਤੁਸੀਂ ਖਰਾਬ ਹੋਣ ਤੋਂ ਬਾਅਦ ਵੀ ਵਰਤ ਸਕਦੇ ਹੋ। ਜੇ ਤੁਸੀਂ FASTag ਖਰੀਦ ਲਿਆ ਹੈ ਤਾਂ ਜੁਹਾਨੂੰ ਇਸ ਨੂੰ ਰੀਚਾਰਜ ਕਰਵਾਉਣਾ ਪਵੇਗਾ

ਜੇ ਤੁਸੀਂ ਡਿਜੀਟਲ ਪੇਮੈਂਟ ਐਪ BHIM ਐਪ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਇਸ ਦੇ ਜਰੀਏ ਵੀ FASTag ਰੀਚਾਰਜ ਕਰ ਸਕਦੇ ਹੋ। ਹਾਲਾਂਕਿ ਤੁਸੀਂ ਇਸ UPI ਬੈਸਟ ਐਪ ਖਰੀਦ ਨਹੀਂ ਸਕਦੇ । ਇਸ ਐਪ ਤੇ ਤੁਸੀਂ ਜਿੰਨੇ ਵੀ ਬੈਂਕ ਅਕਾਊਂਟ ਲਿੰਕ ਕਰਾ ਕੇ ਰੱਖੇ ਹਨ ਸਾਰੇ ਇਸ ਨੂੰ ਰੀਚਾਰਜ ਕਰ ਸਕਦੇ ਹਨ। ਇਸ ਵਿਚ ਤੁਹਾਨੂੰ ਇੱਕ ਹੀ ਬੈਂਕ ਅਕਾਊਂਟ ਲਿੰਕ ਹੋਣ ਜਾਂ ਫਿਰ ਪ੍ਰੀਪੇਡ ਵਾਲੇਟ ਵਰਗੀਆਂ ਮਜ਼ਬੂਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।