ਉੜੀਸਾ ਦੇ ਬੀਰੰਚੀਪੁਰ ਪਿੰਡ ਵਿਚ ਅੱਜ ਵੀ ਮੂਲ ਮੰਤਰ ਦਾ ਜਾਪ ਕਰਦੇ ਨੇ ਉੜੀਆ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੀਬ ਪੰਜ ਸਾਲ ਪਹਿਲਾਂ ਉਡੀਸ਼ਾ ਦਾ ਇਕ ਖੋਜੀ ਇਤਿਹਾਸਕਾਰ ਅਨਿਲ ਧੀਰ ਗੁਰੂ ਨਾਨਕ ਦੇਵ ਜੀ ਦੀ ਉਡੀਸ਼ਾ ਵਿਚ ਉਦਾਸੀਆਂ ਸਮੇਂ ਦੇ ਮਾਰਗ ਨੂੰ ਲੱਭਣ ਵਿਚ ਕਾਮਯਾਬ ਹੋਇਆ

File Photo

ਉਡੀਸ਼ਾ- ਕਰੀਬ ਪੰਜ ਸਾਲ ਪਹਿਲਾਂ ਉਡੀਸ਼ਾ ਦਾ ਇਕ ਖੋਜੀ ਇਤਿਹਾਸਕਾਰ ਅਨਿਲ ਧੀਰ ਗੁਰੂ ਨਾਨਕ ਦੇਵ ਜੀ ਦੀ ਉਡੀਸ਼ਾ ਵਿਚ ਉਦਾਸੀਆਂ ਸਮੇਂ ਦੇ ਮਾਰਗ ਨੂੰ ਲੱਭਣ ਵਿਚ ਕਾਮਯਾਬ ਹੋਇਆ।

ਅਨਿਲ ਧੀਰ ਨੇ ਦਸਿਆ ਕਿ ਉਨ੍ਹਾਂ ਜਦੋਂ ਇਸ ਥਾਂ ਬਾਰੇ ਪਤਾ ਲਗਾਇਆ ਤਾਂ ਉਹ ਇਸ ਪਰਵਾਰ ਕੋਲੋਂ ਪੁਰਾਤਨ ਕੜੇ ਦਾ ਕੁੱਝ ਅੰਸ਼ ਅਤੇ ਪੁਰਾਤਨ ਗੁਟਕਾ ਸਾਹਿਬ ਦੇ ਕਾਗ਼ਜ਼ ਦਾ ਕੁੱਝ ਹਿੱਸਾ ਲੈਣ ਵਿਚ ਕਾਮਯਾਬ ਹੋ ਗਏ ਜਿਸ ਨੂੰ ਉਨ੍ਹਾਂ ਨੇ ਇਕ ਪ੍ਰਾਈਵੇਟ ਲੈਬਾਰਟਰੀ ਵਿਚੋਂ ਟੈਸਟ ਕਰਵਾਇਆ ਜਿਸ ਤੋਂ ਪਤਾ ਲੱਗਾ ਕਿ ਇਹ ਸਾਰੀਆਂ ਵਸਤਾਂ ਤਿੰਨ ਸੌ ਤੋਂ ਪੰਜ ਸੌ ਸਾਲ ਪੁਰਾਣੀਆਂ ਹਨ।

ਹਾਲਾਂਕਿ ਇਸ ਪਰਵਾਰ ਦਾ ਕਹਿਣਾ ਹੈ ਕਿ ਕੜਾ ਗੁਰੂ ਸਾਹਿਬ ਖ਼ੁਦ ਉਨ੍ਹਾਂ ਦੇ ਪੁਰਖਿਆਂ ਨੂੰ ਦੇ ਕੇ ਗਏ ਸਨ। ਅਨਿਲ ਧੀਰ ਨੇ ਦਸਿਆ ਕਿ ਆਜ਼ਾਦੀ ਤੋਂ ਪਹਿਲਾਂ ਤਕ ਸਦੀਆਂ ਤਕ ਨਾਨਕ ਪੰਥੀ ਇਸੇ ਮਾਰਗ ਤੋਂ ਜਗਨਨਾਥਪੁਰੀ ਆਉਂਦੇ ਜਾਂਦੇ ਰਹੇ ਹਨ ਤੇ ਇਨ੍ਹ੍ਹਾਂ ਥਾਵਾਂ ਦੇ ਉਤੇ ਹੀ ਉਹ ਵੀ ਠਹਿਰਾਅ ਕਰਦੇ ਸਨ। ਦਿਲਚਸਪ ਗੱਲ ਇਹ ਵੀ ਪਤਾ ਲੱਗੀ ਤੇ ਇਹ ਲੋਕ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹਨ

ਅਤੇ ਅਪਣੀ ਵਿੱਤ ਮੁਤਾਬਕ ਲੰਗਰ ਵੀ ਲਾਉਂਦੇ ਹਨ। ਇਨ੍ਹਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵੀ ਬੜੀ ਚੰਗੀ ਤਰ੍ਹਾਂ ਬਣਾਉਣੀ ਆਉਂਦੀ ਹੈ ਤੇ ਸਮੱਗਰੀ ਦਾ ਵੀ ਪੂਰਾ ਗਿਆਨ ਹੈ। ਇਸ ਥਾਂ 'ਤੇ ਜਾਣ ਲਈ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਕਟਕ ਹੁੰਦੇ ਹੋਏ ਕਰੀਬ ਡੇਢ ਸੌ ਤੋਂ ਪੌਣੇ ਦੋ ਸੌ ਕਿਲੋਮੀਟਰ ਅੰਦਰ ਜਾਣਾ ਪੈਂਦਾ ਹੈ ਤੇ ਅੱਗੇ ਹਾਈਵੇ ਤੋਂ ਲਿੰਕ ਰੋਡ 'ਤੇ ਇਹ ਨਿੱਕਾ ਜਿਹਾ ਪਿੰਡ ਸਥਿਤ ਹੈ।