29 ਦਸੰਬਰ ਨੂੰ ਹੋਵੇਗੀ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ 31ਵੇਂ ਦਿਨ ’ਚ ਪਹੁੰਚ ਗਿਆ ਹੈ।

farmer

ਨਵੀਂ ਦਿੱਲੀ:  ਖੇਤੀ ਕਾਨੂਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਦੱਸ ਦੇਈਏ ਸਤੰਬਰ ਮਹੀਨੇ 'ਚ ਇੰਨਾ ਆਰਡੀਨੈਂਸਾਂ ਨੂੰ ਬਿੱਲ ਦੀ ਸ਼ਕਲ 'ਚ ਪਾਸ ਕਰਦਿਆਂ ਕਾਨੂੰਨ ਬਣਾਇਆ ਗਿਆ ਤਾਂ ਇਹ ਅੰਦੋਲਨ ਤੇਜ਼ ਹੀ ਗਿਆ। ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ 31ਵੇਂ ਦਿਨ ’ਚ ਪਹੁੰਚ ਗਿਆ ਹੈ। 

ਪਰ ਅਜੇ ਵੀ ਪਿਛਲੇ ਇਕ ਮਹੀਨੇ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬੇ ਦਿੱਲੀ ਨੂੰ ਤਿੰਨੋਂ ਪਾਸੇ ਘੇਰਾ ਪਾਈ ਬੈਠੇ ਹਨ। ਇਸ ਦੇ ਚੱਲਦਿਆਂ ਅੱਜ ਦੁਪਹਿਰੇ ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ਤੋਂ ਬਾਅਦ ਇਕਜੁੱਟਤਾ ਨਾਲ ਕੇਂਦਰ ਸਰਕਾਰ ਨੂੰ 29 ਦਸੰਬਰ ਲਈ ਗੱਲਬਾਤ ਦਾ ਸੱਦਾ ਭੇਜਿਆ ਗਿਆ ਹੈ। 29 ਤਰੀਕ ਨੂੰ ਸਵੇਰੇ 11 ਵਜੇ ਵਿਗਿਆਨ ਭਵਨ 'ਚ ਮੀਟਿੰਗ ਹੋਵੇਗੀ।

ਭਾਰਤੀ ਕਿਸਾਨ ਯਨੀਅਨ ਹਰਪਾਲ ਗੁੱਟ ਨੇ ਵੀ ਅੱਜ ਤੋਂ ਚਿੱਲਾ ਬਾਰਡਰ ’ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਚੌਥੀ ਵਾਰ ਧਰਨੇ ਵਾਲੀ ਥਾਂ ’ਤੇ ਪਹੁੰਚੇ 15 ਮੈਬਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਭਾਨੂੰ ਗੁੱਟ ਦੇ ਨੇੜੇ ਆਪਣਾ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਚੌਧਰੀ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਕਰਵਾਕੇ ਹੀ ਵਾਪਸ ਜਾਵਾਂਗੇ।

ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਜਦੋਂ ਸਰਕਾਰ ਤਿੰਨ ਆਰਡੀਨੈਂਸ ਖੇਤੀ ਨਾਲ ਸਬੰਧਤ ਲਿਆਈ ਸੀ ਤਾਂ ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਸਤੰਬਰ ਮਹੀਨੇ 'ਚ ਇੰਨਾ ਆਰਡੀਨੈਂਸਾਂ ਨੂੰ ਬਿੱਲ ਦੀ ਸ਼ਕਲ 'ਚ ਪਾਸ ਕਰਦਿਆਂ ਕਾਨੂੰਨ ਬਣਾਇਆ ਗਿਆ ਤਾਂ ਇਹ ਅੰਦੋਲਨ ਤੇਜ਼ ਹੀ ਗਿਆ। ਇਸ ਤੋਂ ਪਹਿਲਾ ਵੀ ਕਿਸਾਨਾਂ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗ ਹੋ ਚੁੱਕਿਆ ਹਨ ਪਰ ਕੋਈ ਵੀ ਠੋਸ ਨਤੀਜਾ ਨਹੀਂ ਨਿਕਲਿਆ ਪਰ ਇਸ ਵਾਰ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਕੁਝ ਚੰਗਾ ਸਿੱਟਾ ਨਿਕਲ ਸਕਦਾ ਹੈ।