'ਫਰੇਸਤਾ ਕੋਹਿਸਤਾਨੀ' ਦਾ ਅਫਗਾਨਿਸਤਾਨ 'ਚ ਗੋਲੀ ਮਾਰ ਕੇ ਕਤਲ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਹਿਸਤਾਨੀ ਸੂਬੇ ਦੇ ਕੋਂਸਿਲ ਦੀ ਸਾਬਕਾ ਮੈਂਬਰ ਵੀ ਰਹੀ ਹੈ ਅਤੇ ਅਫਗਾਨਿਸਤਾਨ ਵਿਚ ਔਰਤਾਂ 'ਤੇ ਹੋ ਰਹੀ ਹਿੰਸਾ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਪਣੀ ਆਵਾਜ਼ ਬੁਲੰਦ ਕਰਦੀ ਸੀ

Afghan woman activist Freshta Kohistani gunned down in Kapisa province

ਅਫਗਾਨਿਸਤਾਨ - ਮਹਿਲਾ ਅਧਿਕਾਰ ਕਾਰਕੁੰਨ 'ਫਰੇਸਤਾ ਕੋਹਿਸਤਾਨੀ' ਦਾ ਅਣਪਛਾਤੇ ਹਮਲਾਵਰ ਵੱਲੋਂ ਗੋਲੀ ਮਾਰ ਕੇ ਕਤਲ਼ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਘਟਨਾ ਵੀਰਵਾਰ ਨੂੰ ਉੱਤਰੀ ਕਾਪਿਸਾ ਰਾਜ ਵਿਚ ਵਾਪਰੀ ਹੈ। ਗ੍ਰਹਿ ਵਿਭਾਗ ਦੇ ਬੁਲਾਰੇ ਦੱਸਿਆ ਹੈ ਕਿ ਫਰੇਸਤਾ ਕੋਹਿਸਤਾਨੀ ਦਾ ਕਤਲ਼ ਕੋਹਿਸਤਾਨ ਜ਼ਿਲ੍ਹੇ ਵਿਚ ਇੱਕ ਅਣਪਛਾਤੇ ਹਮਲਾਵਰ ਨੇ ਕੀਤਾ। ਕੋਹਿਸਤਾਨੀ ਦਾ ਭਰਾ ਵੀ ਇਸ ਹਮਲੇ 'ਚ ਜ਼ਖਮੀ ਹੋ ਗਿਆ ਹੈ।

ਕੋਹਿਸਤਾਨੀ ਸੂਬੇ ਦੇ ਕੋਂਸਿਲ ਦੀ ਸਾਬਕਾ ਮੈਂਬਰ ਵੀ ਰਹੀ ਹੈ ਅਤੇ ਅਫਗਾਨਿਸਤਾਨ ਵਿਚ ਔਰਤਾਂ 'ਤੇ ਹੋ ਰਹੀ ਹਿੰਸਾ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਪਣੀ ਆਵਾਜ਼ ਬੁਲੰਦ ਕਰਦੀ ਸੀ। ਇਸ ਤੋਂ ਇਲਾਵਾ ਉਹ ਵਿਰੋਧ ਪ੍ਰਦਰਸ਼ਨਾ ਦਾ ਵੀ ਆਯੋਜਨ ਕਰਦੀ ਸੀ। ਇਹ ਕਤਲ਼ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਤਾਲਿਬਾਨ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਵਾਰਤਾ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੰਬਾਰੀ ਉੱਤੇ ਹਿੰਸਾ ਦਾ ਦੌਰ ਵੀ ਲਗਾਤਾਰ ਜਾਰੀ ਹੈ।

ਪ੍ਰਸ਼ਾਸਨ ਤੋਂ ਸੁਰੱਖਿਆ ਦੀ ਕੀਤੀ ਸੀ ਮੰਗ 
ਜ਼ਿਕਰਯੋਗ ਹੈ ਕਿ ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਕੋਹਿਸਤਾਨੀ ਨੇ ਫੇਸਬੁੱਕ 'ਤੇ ਲਿਖਿਆ ਕਿ ਧਮਕੀਆਂ ਮਿਲਣ ਤੋਂ ਬਾਅਦ ਉਸ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਦੇਸ਼ ਭਰ ਵਿਚ ਪੱਤਰਕਾਰਾਂ ਅਤੇ ਕਾਰਕੁੰਨਾਂ ਦੇ ਹੋ ਰਹੇ ਕਤਲ਼ਾਂ ਦੀ ਨਿਖੇਧੀ ਵੀ ਕੀਤੀ ਸੀ। ਦੱਸ ਦਈਏ ਬੁੱਧਵਾਰ ਨੂੰ ਲੋਕਤੰਤਰ ਪੱਖੀ ਵਕੀਲ ਦੇ ਕਤਲ਼ ਤੋਂ ਬਾਅਦ ਕੋਹਿਸਤਾਨੀ ਦੋ ਦਿਨਾਂ ਦੇ ਅੰਦਰ ਹੀ ਅਫਗਾਨਿਸਤਾਨ ਵਿੱਚ ਕਤਲ਼ ਕੀਤੇ ਜਾਣ ਵਾਲੀ ਦੂਸਰੀ ਕਾਰਕੁੰਨ ਹੈ। ਵੀਰਵਾਰ ਨੂੰ ਹੋਏ ਇਸ ਹਮਲੇ ਵਿੱਚ ਦੀ ਕਿਸੀ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੈਟ ਨੇ ਹਾਲ ਹੀ ਵਿੱਚ ਕਾਬੁਲ 'ਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।