ਸਮ੍ਰਿਤੀ ਇਰਾਨੀ ਦਾ ਤੰਜ, ਕਿਹਾ- 2024 'ਚ ਰਾਏਬਰੇਲੀ ਤੋਂ ਹੋ ਜਾਵੇਗੀ ਗਾਂਧੀ ਪਰਿਵਾਰ ਦੀ ਵਿਦਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

''ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਦੇਸ਼ 'ਚ ਭਰਮ ਫੈਲਾ ਰਹੇ ਹਨ, ਝੂਠਾ ਪ੍ਰਚਾਰ ਕਰ ਰਹੇ ਹਨ।

Smriti Irani, Rahul Gandhi

ਅਮੇਠੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਰਾਏਬਰੇਲੀ ਤੋਂ ਵੀ ਗਾਂਧੀ ਪਰਿਵਾਰ ਦੀ ਵਿਦਾਈ ਹੋ ਜਾਵੇਗੀ। ਆਪਣੇ ਸੰਸਦੀ ਖੇਤਰ ਅਮੇਠੀ ਦੇ ਤਿੰਨ ਦਿਨਾਂ ਦੌਰੇ 'ਤੇ ਆਈ ਇਰਾਨੀ ਨੇ ਅੱਜ ਦੂਜੇ ਦਿਨ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨਾਲ ਨਵੋਦਿਆ ਸਕੂਲ, ਗੌਰੀਗੰਜ 'ਚ 79.59 ਕਰੋੜ ਰੁਪਏ ਲਾਗਤ ਦੇ 67 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਇਰਾਨੀ ਨੇ ਇਸ ਮੌਕੇ ਕਿਹਾ,''ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਦੇਸ਼ 'ਚ ਭਰਮ ਫੈਲਾ ਰਹੇ ਹਨ, ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ 'ਤੇ ਕਿਸਾਨਾਂ ਦੀ ਜ਼ਮੀਨ ਹੜਪਣ ਅਤੇ ਉਨ੍ਹਾਂ ਦਾ ਹੱਕ ਖੋਹਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੋਨੇ ਦੇ ਮਹਿਲ 'ਚ ਰਹਿਣ ਵਾਲੇ ਕਿਸਾਨਾਂ ਦਾ ਦਰਦ ਕਿਵੇਂ ਸਮਝਣਗੇ।

ਇਰਾਨੀ ਨੇ ਕਿਹਾ ਕਿ ਅਮੇਠੀ ਤੋਂ ਗਾਂਧੀ ਪਰਿਵਾਰ ਦੀ ਵਿਦਾਈ ਹੋ ਚੁਕੀ ਹੈ ਅਤੇ 2024 'ਚ ਰਾਏਬਰੇਲੀ 'ਚ ਵੀ ਉਸ ਦੀ ਵਿਦਾਈ ਹੋ ਜਾਵੇਗੀ। ਦੱਸਣਯੋਗ ਹੈ ਕਿ ਰਾਏਬਰੇਲੀ ਲੋਕ ਸਭਾ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਦੀ ਹੈ। ਇਰਾਨੀ ਨੇ ਕਿਹਾ,''ਗਾਂਧੀ ਪਰਿਵਾਰ ਨਾਲ ਕਿਸੇ ਆਮ ਘਰ ਦੀ ਜਨਾਨੀ ਲਈ ਲੜਨਾ ਸੌਖਾ ਨਹੀਂ ਸੀ।

ਮੈਂ ਬਹੁਤ ਅਪਮਾਨ ਝੱਲਿਆ ਹੈ ਅਤੇ ਗਾਲ੍ਹਾਂ ਸੁਣੀਆਂ ਹਨ ਪਰ ਜਨਤਾ ਦੇ ਪਿਆਰ ਨਾਲ ਅੱਜ ਮੈਂ ਇੱਥੇ ਸੰਸਦ ਮੈਂਬਰ ਦੇ ਰੂਪ 'ਚ ਖੜ੍ਹੀ ਹਾਂ।'' ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਅਮੇਠੀ ਸੀਟ ਤੋਂ ਹਾਰ ਚੁਕੀ ਇਰਾਨੀ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੂੰ ਇਸ ਸੀਟ ਤੋਂ ਹਰਾਇਆ ਸੀ। ਇਰਾਨੀ ਨੇ ਦੋਸ਼ ਲਗਾਇਆ ਕਿ ਗਾਂਧੀ ਪਰਿਵਾਰ ਅਤੇ ਰਾਹੁਲ ਗਾਂਧੀ ਨੇ ਜਾਣਬੁੱਝ ਕੇ ਅਮੇਠੀ 'ਚ ਕਿਸਾਨਾਂ ਅਤੇ ਗਰੀਬਾਂ ਨੂੰ ਹੋਰ ਵੱਧ ਗਰੀਬੀ ਵੱਲ ਧੱਕਣ ਦਾ ਕੰਮ ਕੀਤਾ ਤਾਂ ਕਿ ਉਨ੍ਹਾਂ ਦੀ ਰਾਜਨੀਤੀ ਇੱਥੇ ਚੱਲਦੀ ਰਹੀ