ਕੁਲਬੀਰ ਜੀਰਾ ਨੇ ਲਗਾਏ ਮੋਦੀ ਤੇ ਕੇਜਰੀਵਾਲ 'ਤੇ ਆਪਸ 'ਚ ਮਿਲੇ ਹੋਣ ਦੇ ਇਲਜ਼ਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਕਈ ਦਿਨਾਂ ਤੋਂ ਕਾਂਗਰਸੀ ਸਾਂਸਦ ਅਤੇ ਵਿਧਾਇਕ ਦੇ ਰਹੇ ਨੇ ਦਿੱਲੀ ਜੰਤਰ-ਮੰਤਰ ਤੇ ਧਰਨਾ

Kulbir Singh Zira

ਨਵੀਂ ਦਿੱਲੀ - ਪਿਛਲੇ ਕਈ ਦਿਨਾਂ ਤੋਂ ਕਾਂਗਰਸੀ ਸਾਂਸਦ ਅਤੇ ਵਿਧਾਇਕ ਦਿੱਲੀ ਜੰਤਰ-ਮੰਤਰ ਤੇ ਧਰਨਾ ਦੇ ਰਹੇ ਹਨ ਤੇ ਅੱਜ ਧਰਨੇ ਦੌਰਾਨ ਕੁਲਬੀਰ ਜੀਰਾ ਨੇ ਇਕ ਵੀਡੀਓ ਜਾਰੀ ਕਰ ਕੇ ਕੇਜਰੀਵਾਲ ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕੁਲਬੀਰ ਜੀਰਾ ਦਾ ਕਹਿਣਾ ਹੈ ਕਿ ਜਦੋਂ ਤੋਂ ਅਸੀਂ ਇੱਥੇ ਧਰਨਾ ਦੇ ਰਹੇ ਹਾਂ ਕੇਜਰੀਵਾਲ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ

ਪਹਿਲਾਂ ਸਰਕਾਰ ਨੇ ਸਾਡੇ ਉੱਪਰ ਲੱਗੀ ਤਰਪਾਲ ਲਹਾ ਦਿੱਤੀ ਤੇ ਹੁਣ ਸਾਨੂੰ ਕਹਿ ਰਹੇ ਨੇ ਕਿ ਜੇ ਇੱਥੇ ਧਰਨਾ ਦੇਣਾ ਵੀ ਹੈ ਤਾਂ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਕੁਲਬੀਰ ਜੀਰਾ ਨੇ ਹਸਪਤਾਲ ਕਰਮਚਾਰੀਆਂ ਨੂੰ ਕਿਹਾ ਕਿ ਉਹਨਾਂ ਨੂੰ ਪਹਿਲਾਂ ਕੋਰੋਨਾ ਹੋ ਚੁੱਕਾ ਹੈ ਤੇ ਉਹਨਾਂ ਨੇ ਆਪਣਾ 14 ਦਿਨ ਦਾ ਕੁਆਰੰਟਾਈਨ ਪੀਰੀਅਡ ਵੀ ਪੂਰਾ ਕੀਤਾ ਹੈ।

ਉਹਨਾਂ ਕਿਹਾ ਕਿ ਡਾਕਟਰਾਂ ਦਾ ਖੁਦ ਦਾ ਕਹਿਣਾ ਹੈ ਕਿ ਜਿਸ ਨੂੰ ਇਕ ਵਾਰ ਕੋਰੋਨਾ ਹੋ ਜਾਂਦਾ ਹੈ ਉਸ ਨੂੰ ਦੁਬਾਰਾ ਕੋਰੋਨਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਜੇ ਮੇਰੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਇਸ ਤੋਂ ਸਾਫ਼ ਹੋ ਜਾਵੇਗਾ ਕਿ ਮੋਦੀ ਤੇ ਕੇਜਰੀਵਾਲ ਰਲੇ ਹੋਏ ਹਨ ਤੇ ਦਾਲ ਇਸ ਤੋਂ ਬਾਅਦ ਉਹਨਾਂ ਨੇ ਮੀਡੀਆ ਸਾਹਮਣੇ ਹੀ ਆਪਣਾ ਕੋਰੋਨਾ ਟੈਸਟ ਕਰਵਾਇਆ।