1 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੀ ਤਸਕਰੀ ਕਰਨ ਵਾਲੀ 19 ਸਾਲਾ ਲੜਕੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਲਾਸ਼ੀ ਦੌਰਾਨ ਬਰਾਮਦ ਹੋਏ ਸੋਨੇ ਦੇ ਤਿੰਨ ਪੈਕਟ 

Image

 

ਕੋਝੀਕੋਡ - ਦੁਬਈ ਤੋਂ ਆਈ ਇੱਕ ਲੜਕੀ ਨੂੰ ਸੋਮਵਾਰ ਸਵੇਰੇ ਇੱਥੇ ਕਾਰੀਪੁਰ ਹਵਾਈ ਅੱਡੇ ਦੇ ਬਾਹਰੋਂ ਕਥਿਤ ਤੌਰ 'ਤੇ ਕਰੀਬ ਦੋ ਕਿੱਲੋ ਸੋਨਾ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਸੋਨਾ ਲੜਕੀ ਆਪਣੇ ਅੰਦਰੂਨੀ ਵਸਤਰਾਂ 'ਚ ਲੁਕੋ ਕੇ ਲਿਆਈ ਸੀ। 

ਕਾਰੀਪੁਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਅੰਦਰੂਨੀ ਵਸਤਰਾਂ ਵਿੱਚ ਸੋਨੇ ਦੇ ਤਿੰਨ ਪੈਕੇਟ ਸਿਲਾਈ ਕਰਕੇ ਲੁਕੋਏ ਗਏ ਸਨ, ਜਿਨ੍ਹਾਂ ਦੀ ਕੀਮਤ ਲਗਭਗ ਇੱਕ ਕਰੋੜ ਰੁਪਏ ਬਣਦੀ ਹੈ।

ਕਸਟਮ ਅਧਿਕਾਰੀ ਹਵਾਈ ਅੱਡੇ 'ਤੇ ਸੋਨੇ ਦਾ ਪਤਾ ਨਹੀਂ ਲਗਾ ਸਕੇ, ਪਰ ਪੁਲਿਸ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪਾਰਕਿੰਗ ਖੇਤਰ ਵਿਚ 19 ਸਾਲਾ ਲੜਕੀ ਦਾ ਇੰਤਜ਼ਾਰ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ, ਬਾਅਦ ਵਿੱਚ ਪਰ ਤਲਾਸ਼ੀ ਲੈਣ 'ਤੇ ਉਸ ਕੋਲੋਂ ਸੋਨੇ ਦੇ ਤਿੰਨ ਪੈਕਟ ਬਰਾਮਦ ਹੋਏ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਜ਼ਬਤ ਕੀਤੇ ਗਏ ਸੋਨੇ ਦਾ ਵਜ਼ਨ ਕਰੀਬ 1.88 ਕਿੱਲੋਗ੍ਰਾਮ ਹੈ।