ਬਰਡ ਫ਼ਲੂ : ਕੇਰਲ ’ਚ 6,000 ਤੋਂ ਵਧ ਬਤਖ਼ਾਂ ਤੇ ਮੁਰਗੀਆਂ ਮਾਰੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ।

Bird flu: More than 6,000 ducks and chickens killed in Kerala

ਕੋਟਾਯਮ (ਕੇਰਲ) : ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਖੇਤਰਾਂ ਵਿਚ 6,000 ਤੋਂ ਵਧ ਪੰਛੀਆਂ ਨੂੰ ਮਾਰ ਦਿਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਬਿਆਨ ਵਿਚ ਕਿਹਾ ਗਿਆ ਕਿ ਕੋਟਾਯਮ ਦੀ ਵੇਚੂਰ, ਨੀਨਦੂਰ ਅਤੇ ਅਰਪੁਰਕਾਰਾ ਪੰਚਾਇਤਾਂ ਵਿਚ ਸਨਿਚਰਵਾਰ ਨੂੰ ਕੁੱਲ 6,017 ਪੰਛੀ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਬਤਖ਼ਾਂ ਸ਼ਾਮਲ ਸਨ।

ਬਿਆਨ ਮੁਤਾਬਕ ਬਰਡ ਫਲੂ ਫੈਲਣ ਦਾ ਖ਼ਦਸ਼ੇ ਦੇ ਚਲਦੇ ਵੇਚੂਰ ਵਿਚ ਲਗਭਗ 133 ਬਤਖ਼ਾਂ ਅਤੇ 156 ਮੁਰਗੀਆਂ, ਨੀਨਦੂਰ ਵਿਚ 2,753 ਬਤਖ਼ਾਂ ਅਤੇ ਅਰਪੁਰਕਾਰਾ ’ਚ 2,975 ਬਤਖ਼ਾਂ ਨੂੰ ਮਾਰ ਦਿਤਾ ਗਿਆ। ਬਰਡ ਫਲੂ ਜਾਂ ਏਵੀਅਨ ਫਲੂ ਇਕ ਬਹੁਤ ਜ਼ਿਆਦਾ ਛੂਤ ਵਾਲੀ ਜੇਨੈਟਿਕ (ਪਸ਼ੂ-ਪੰਛੀਆਂ ਨਾਲ ਫੈਲਣ ਵਾਲੀ) ਬੀਮਾਰੀ ਹੈ। ਇਸ ਦੌਰਾਨ ਲਕਸ਼ਦੀਪ ਪ੍ਰਸ਼ਾਸਨ ਨੇ ਕੇਰਲ ਵਿਚ ਬਰਡ ਫਲੂ ਦੇ ਫ਼ੈਲਣ ਦੀ ਰਿਪੋਰਟ ਕਾਰਨ ਸੂਬੇ ਤੋਂ ਫ਼ਰੋਜ਼ਨ ਚਿਕਨ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿਤੀ ਹੈ।