UP police constable shot dead: ਹਿਸਟਰੀਸ਼ੀਟਰ ਨੂੰ ਫੜਨ ਗਈ ਪੁਲਿਸ ’ਤੇ ਫਾਇਰਿੰਗ; ਕਾਂਸਟੇਬਲ ਸਚਿਨ ਰਾਠੀ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਸਟੇਬਲ ਸਚਿਨ ਰਾਠੀ (28) ਦੇ ਪੱਟ ਵਿਚ ਗੋਲੀ ਲੱਗੀ।

UP police constable shot dead by criminal during raid in Kannauj

UP police constable shot dead: ਉੱਤਰ ਪ੍ਰਦੇਸ਼ ਵਿਚ ਕਨੌਜ ਜ਼ਿਲ੍ਹੇ ਦੇ ਵਿਸ਼ੁਨਗੜ੍ਹ ਥਾਣਾ ਖੇਤਰ ਵਿਚ ਇਕ ਅਪਰਾਧੀ ਨੇ ਅਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿਤੀ, ਜਿਸ ਵਿਚ ਇਕ ਕਾਂਸਟੇਬਲ ਦੀ ਮੌਤ ਹੋ ਗਈ।

ਪੁਲਿਸ ਸੁਪਰਡੈਂਟ ਅਮਿਤ ਕੁਮਾਰ ਆਨੰਦ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਵਿਸ਼ੁਨਗੜ੍ਹ ਥਾਣਾ ਖੇਤਰ ਦੇ ਧਾਰੀ ਧੀਰਪੁਰ ਨਗਰੀਆ ਪਿੰਡ ਵਿਚ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਉਰਫ਼ ਮੁੰਨਾ ਯਾਦਵ ਨੇ ਅਪਣੀ ਪਤਨੀ ਅਤੇ ਬੇਟੇ ਨਾਲ ਮਿਲ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਟੀਮ 'ਤੇ ਹਮਲਾ ਕਰ ਦਿਤਾ।

ਉਨ੍ਹਾਂ ਦਸਿਆ ਕਿ ਇਸ ਦੌਰਾਨ ਕਾਂਸਟੇਬਲ ਸਚਿਨ ਰਾਠੀ (28) ਦੇ ਪੱਟ ਵਿਚ ਗੋਲੀ ਲੱਗੀ। ਅਧਿਕਾਰੀ ਨੇ ਦਸਿਆ ਕਿ ਜ਼ਖਮੀ ਕਾਂਸਟੇਬਲ ਦੀ ਬੀਤੀ ਰਾਤ ਕਰੀਬ 1 ਵਜੇ ਕਾਨਪੁਰ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਸੁਪਰਡੈਂਟ ਨੇ ਦਸਿਆ ਕਿ ਵਿਸ਼ੁਨਗੜ੍ਹ ਥਾਣਾ ਖੇਤਰ ਦੇ ਪਿੰਡ ਧਰਨੀ ਧੀਰਪੁਰ ਨਗਰੀਆ ਦੇ ਹਿਸਟਰੀਸ਼ੀਟਰ ਮੁੰਨਾ ਯਾਦਵ ਦੇ ਵਿਰੁਧ ਗੈਰ-ਜ਼ਮਾਨਤੀ ਵਾਰੰਟ ਸਨ, ਜਿਸ ਦੇ ਵਿਰੁਧ ਲਗਭਗ 20 ਮਾਮਲੇ ਦਰਜ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਨੰਦ ਨੇ ਦਸਿਆ ਕਿ ਸੋਮਵਾਰ ਸ਼ਾਮ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਿਸਟਰੀਸ਼ੀਟਰ ਅਪਣੇ ਘਰ ਆਇਆ ਹੈ, ਜਿਸ ਤੋਂ ਬਾਅਦ ਛਿੱਬਰਾਮਾਓ ਅਤੇ ਵਿਸ਼ੁਨਗੜ੍ਹ ਪੁਲਿਸ ਦੀ ਟੀਮ ਨੇ ਸਾਂਝੇ ਤੌਰ 'ਤੇ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਦੇ ਘਰ ਦੀ ਘੇਰਾਬੰਦੀ ਕੀਤੀ। ਪੁਲਿਸ ਦੇ ਪਹੁੰਚਦੇ ਹੀ ਹਿਸਟਰੀਸ਼ੀਟਰ ਦੇ ਘਰ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਇਸ ਦੌਰਾਨ ਕਾਂਸਟੇਬਲ ਦੇ ਪੱਟ ਵਿਚ ਗੋਲੀ ਲੱਗ ਗਈ।

ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਕੀਤੀ ਜਵਾਬੀ ਗੋਲੀਬਾਰੀ ਵਿਚ ਹਿਸਟਰੀਸ਼ੀਟਰ ਅਸ਼ੋਕ ਕੁਮਾਰ ਅਤੇ ਉਸ ਦੇ ਲੜਕੇ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀ ਕਾਂਸਟੇਬਲ ਸਚਿਨ ਰਾਠੀ ਨੂੰ ਤੁਰੰਤ ਕਾਨਪੁਰ ਹਾਇਰ ਸੈਂਟਰ ਭੇਜਿਆ ਗਿਆ ਜਿਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦਸਿਆ ਕਿ ਹਿਸਟਰੀਸ਼ੀਟਰ ਅਤੇ ਉਸ ਦੇ ਬੇਟੇ ਨੂੰ ਤੀਰਵਾ ਮੈਡੀਕਲ ਕਾਲਜ ਭੇਜ ਦਿਤਾ ਗਿਆ ਹੈ।

ਪੁਲਿਸ ਸੁਪਰਡੈਂਟ ਨੇ ਦਸਿਆ ਕਿ ਹਿਸਟਰੀਸ਼ੀਟਰ ਅਤੇ ਉਸ ਦੇ ਲੜਕੇ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ ਜਿਸ ਨਾਲ ਉਹ ਪੁਲਿਸ 'ਤੇ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਤਲਾਸ਼ੀ ਦੌਰਾਨ ਉਸ ਦੇ ਘਰੋਂ ਇਕ ਡਬਲ ਬੈਰਲ ਰਾਈਫਲ ਵੀ ਬਰਾਮਦ ਹੋਈ ਹੈ।

(For more Punjabi news apart from UP police constable shot dead by criminal during raid in Kannauj, stay tuned to Rozana Spokesman