Andhra Pradesh News: ਨੌਜਵਾਨ ਨੇ ਟਰਾਂਸਜੈਂਡਰ ਨਾਲ ਵਿਆਹ ਕਰਨ ਦਾ ਕੀਤਾ ਫ਼ੈਸਲਾ, ਮਾਪਿਆਂ ਨੇ ਕਰ ਲਈ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

Andhra Pradesh Young man decides to marry transgender, parents commit suicide news in punjabi

 

Andhra Pradesh:  ਆਂਧਰਾ ਪ੍ਰਦੇਸ਼ ਦੇ ਨੰਡਿਆਲ ਜ਼ਿਲ੍ਹੇ ਵਿਚ ਇਕ ਟਰਾਂਸਜੈਂਡਰ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਇਕ ਨੌਜਵਾਨ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ।

ਨੰਦਿਆਲ ਉਪਮੰਡਲ ਪੁਲਿਸ ਅਧਿਕਾਰੀ ਪੀ ਸ੍ਰੀਨਿਵਾਸ ਰੈੱਡੀ ਅਨੁਸਾਰ ਸੁਬਾ ਰਾਇਡੂ (45) ਅਤੇ ਸਰਸਵਤੀ (38) ਦਾ ਪੁੱਤਰ  ਸੁਨੀਲ ਕੁਮਾਰ ਪਿਛਲੇ ਤਿੰਨ ਸਾਲਾਂ ਤੋਂ ਸਥਾਨਕ ਟਰਾਂਸਜੈਂਡਰ ਭਾਈਚਾਰੇ ਨਾਲ ਜੁੜਿਆ ਸੀ। ਜਿਸ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਪਤੀ-ਪਤਨੀ ਨੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਦਸਿਆ ਕਿ ਕੁਮਾਰ ਤਿੰਨ ਸਾਲਾਂ ਤੋਂ ਇੱਕ ਟਰਾਂਸਜੈਂਡਰ ਨਾਲ ਰਿਲੇਸ਼ਨਸ਼ਿਪ ਵਿਚ ਸੀ ਅਤੇ ਇਸ ਗੱਲ ਉਤੇ ਅੜਿਆ ਹੋਇਆ ਸੀ ਕਿ ਉਹ ਕਿਸੇ ਵੀ ਲੜਕੀ ਨਾਲ ਵਿਆਹ ਨਹੀਂ ਕਰਵਾਏਗਾ।

ਉਸ ਨੇ ਦਸਿਆ ਕਿ ਉਹ ਟਰਾਂਸਜੈਂਡਰ ਨਾਲ ਰਹਿਣ ਦੀ ਜ਼ਿੱਦ ਕਰਦਾ ਸੀ, ਜਿਸ ਕਾਰਨ ਉਸ ਦਾ ਆਪਣੇ ਮਾਤਾ-ਪਿਤਾ ਨਾਲ ਅਕਸਰ ਝਗੜਾ ਹੁੰਦਾ ਸੀ।

ਪੁਲਿਸ ਨੇ ਵੀਰਵਾਰ ਨੂੰ ਦਸਿਆ ਕਿ ਕੁਮਾਰ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

ਜਾਂਚ 'ਚ ਸਾਹਮਣੇ ਆਇਆ ਕਿ ਕੁਮਾਰ ਨੇ ਟਰਾਂਸਜੈਂਡਰਾਂ ਦੇ ਡੇਢ ਲੱਖ ਰੁਪਏ ਖ਼ਰਚ ਕੀਤੇ ਸਨ, ਜਿਸ ਤੋਂ ਬਾਅਦ ਟਰਾਂਸਜੈਂਡਰਾਂ ਨੇ ਉਸ ਦੇ ਮਾਤਾ-ਪਿਤਾ ਤੋਂ ਇਹ ਰਕਮ ਮੰਗਣੀ ਸ਼ੁਰੂ ਕਰ ਦਿਤੀ ਅਤੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ।

ਉਨ੍ਹਾਂ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੇ ਕੁਮਾਰ ਦੇ ਮਾਤਾ-ਪਿਤਾ ਨੂੰ ਵੀ ਜਨਤਕ ਤੌਰ 'ਤੇ ਜ਼ਲੀਲ ਕੀਤਾ, ਜਿਸ ਨਾਲ ਉਹ ਹੋਰ ਪਰੇਸ਼ਾਨ ਹੋ ਗਏ ਅਤੇ ਸੰਭਵ ਤੌਰ 'ਤੇ ਉਨ੍ਹਾਂ ਨੇ ਬਹੁਤ ਵੱਡਾ ਕਦਮ ਚੁੱਕਿਆ।

ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।