RJ Simran committed suicide : ਮਸ਼ਹੂਰ RJ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਸਿਮਰਨ ਨੇ ਕੀਤੀ ਖੁਦਕੁਸ਼ੀ, ਫਲੈਟ 'ਚੋਂ ਮਿਲੀ ਲਾਸ਼
RJ Simran committed suicide : ਫ਼ਿਲਹਾਲ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ
RJ Simran Committed Suicide in Punjabi: ਮਸ਼ਹੂਰ RJ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਸਿਮਰਨ ਦੀ ਮੌਤ ਹੋ ਗਈ ਹੈ, ਗੁਰੂਗ੍ਰਾਮ ਪੁਲਿਸ ਸੂਤਰਾਂ ਅਨੁਸਾਰ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। 25 ਸਾਲਾ ਸਿਮਰਨ ਦੀ ਲਾਸ਼ ਗੁਰੂਗ੍ਰਾਮ ਸਥਿਤ ਉਸ ਦੇ ਫਲੈਟ 'ਚੋਂ ਮਿਲੀ। ਫ਼ਿਲਹਾਲ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਿਸ ਮੁਤਾਬਕ ਸਿਮਰਨ ਹਰਿਆਣਾ ਗੁਰੂਗ੍ਰਾਮ ਸੈਕਟਰ 47 'ਚ ਇਕ ਫਲੈਟ 'ਚ ਕਿਰਾਏ 'ਤੇ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਇਕ ਨੌਜਵਾਨ ਵੀ ਰਹਿੰਦਾ ਹੈ, ਜਿਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਖੁਦਕੁਸ਼ੀ ਤੋਂ ਇਨਕਾਰ ਕੀਤਾ ਹੈ।
(For more news apart from Famous RJ and social media influencer Simran committed suicide, body found in flat News in Punjabi, stay tuned to Rozana Spokesman)