ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫੇਰ ਮੋਦੀ ਸਰਕਾਰ ਨੂੰ ਲਿਆ ਆੜੇ ਹੱਥੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ

File

ਦਿੱਲੀ- ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੱਕ ਵਾਰ ਫਿਰ ਤੋਂ ਨੌਕਰੀਆਂ ਵਿੱਚ ਗਿਰਾਵਟ ਦੇ ਬਹਾਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਆਪਣੇ ਟਵੀਟ ’ਚ ਉਨ੍ਹਾਂ ਨੇ ਲਿਖਿਆ,‘ਨੌਕਰੀਆਂ ਦੇਣ ਦੇ ਸਾਰੇ ਵੱਡੇ ਵਾਅਦਿਆਂ ਦੀ ਹਕੀਕਤ ਇਹੋ ਹੈ। 

ਦੇਸ਼ ਦੇ ਸੱਤ ਵੱਡੇ ਖੇਤਰਾਂ ਵਿੱਚ ਲਗਭਗ ਸਾਢੇ ਤਿੰਨ ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ।’ ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਵੱਡੇ-ਵੱਡੇ ਨਾਂਵਾਂ ਤੇ ਇਸ਼ਤਿਹਾਰਾਂ ਦਾ ਨਤੀਜਾ ਹੈ 3 ਕਰੋੜ 64 ਲੱਖ ਲੋਕ ਬੇਰੁਜ਼ਗਾਰ ਹੋ ਗਏ। ਤਦ ਹੀ ਤਾਂ ਸਰਕਾਰ ਨੌਕਰੀਆਂ ਦੇਣ ਦੇ ਮੁੱਦੇ ’ਤੇ ਗੱਲ ਕਰਦੇ ਸਮੇਂ ਟਾਲ਼ਾ ਵੱਟਦੀ ਰਹਿੰਦੀ ਹੈ।

ਉੱਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਪੰਜ ਸਾਲਾਂ ਦੌਰਾਨ 3.64 ਕਰੋੜ ਨੌਕਰੀਆਂ ਜਾਣ ਨਾਲ ਜੁੜੀ ਇੱਕ ਰਿਪੋਰਟ ਨੂੰ ਲੈ ਕੇ ਐਤਵਾਰ ਨੂੰ ਸੁਆਲ ਕੀਤਾ ਕਿ ਜੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਨਹੀਂ ਮਿਲੇਗਾ, ਤਾਂ ਗਣਤੰਤਰ ਮਜ਼ਬੂਤ ਕਿਵੇਂ ਹੋਵੇਗਾ। 

ਪ੍ਰਿਯੰਕਾ ਗਾਂਧੀ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਟਵੀਟ ਕਰ ਕੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਆਓ ਆਪਾਂ ਉਨ੍ਹਾਂ ਕਰੋੜਾਂ ਪੜ੍ਹੇ–ਲਿਖੇ ਨੌਜਵਾਨਾਂ ਬਾਰੇ ਸੋਚੀਏ, ਜੋ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਇਹ ਰੁਜ਼ਗਾਰ ਹੀ ਉਨ੍ਹਾਂ ਨੁੰ ਵਧੀਆ ਜੀਵਨ ਜਿਊਣ ਦੇ ਸਮਰੱਥ ਬਣਾਏਗਾ। ਤੁਹਾਨੂੰ ਦੱਸ ਦਈਏ ਕਿ ਪ੍ਰਿਯੰਕਾ ਪਿਛਲੇ ਸਮੇਂ ਦੌਰਾਨ ਵੀ ਮਹਿੰਗਾਈ ਦੀਆਂ ਦਰਾਂ 'ਤੇ ਮੋਦੀ ਸਰਕਾਰ' ਤੇ ਹਮਲਾ ਬੋਲਦੀ ਰਹੀ ਹੈ। 

ਕੁਝ ਦਿਨ ਪਹਿਲਾਂ ਪ੍ਰਿਯੰਕਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ ਸੀ ਕਿ ਸਬਜ਼ੀਆਂ ਅਤੇ ਖਾਣ ਪੀਣ ਦੀਆਂ ਚੀਝਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਕੀ ਗਰੀਬ ਖਾਣਗੇ ਜਦੋਂ ਸਬਜ਼ੀਆਂ, ਤੇਲ, ਦਾਲ ਅਤੇ ਆਟਾ ਮਹਿੰਗਾ ਹੋ ਜਾਵੇਗਾ? ਉੱਪਰੋਂ ਮੰਦੀ ਹੋਣ ਕਾਰਨ ਗਰੀਬਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।