ਸਾਵਧਾਨ ! ਦਿੱਲੀ 'ਚ ਜਾਣ ਤੋਂ ਪਹਿਲਾਂ ਜਾਣੋ ਕਿਹੜੇ ਰਸਤੇ ਹਨ ਬੰਦ, ਭਾਰੀ ਪੁਲਿਸ ਬਲ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੂਜੇ ਪਾਸੇ, ਆਈਟੀਓ ਵਿਖੇ ਪੁਲਿਸ ਹੈਡਕੁਆਟਰ ਦੇ ਸਾਹਮਣੇ, ਪੁਲਿਸ 'ਤੇ ਪਥਰਾਅ ਕੀਤਾ ਗਿਆ ਤੇ ਟਰੈਕਟਰਾਂ ਨਾਲ ਸੜਕਾਂ' ਤੇ ਘੰਟਿਆਂ ਬੱਧੀ ਜਾਮ ਲਗਾਇਆ ਗਿਆ।

Delhi Traffic Alert

ਨਵੀਂ ਦਿੱਲੀ: ਬੀਤੇ ਦਿਨੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਮਗਰੋਂ ਦਿੱਲੀ ਦੀ ਸੁਰੱਖਿਆ ਵਿਵਸਥਾ ਹੋਰ ਵੀ ਸਖ਼ਤ ਹੋ ਗਈ ਹੈ। ਇਸ ਦੌਰਾਨ ਅੱਜ ਦਿੱਲੀ ਦੇ ਹਰ ਥਾਂ ਤੇ ਭਾਰੀ ਪੁਲਿਸ ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਸੜਕਾਂ ਨੂੰ ਬੰਦ ਵੀ ਕੀਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਨੇ ਘਰ ਤੋਂ ਬਾਹਰ ਜਾਓਣਾ ਹੈ ਜਾਂ ਕਿਸੇ ਨੇ ਦਿੱਲੀ ਨੂੰ ਆਉਣਾ ਹੈ ਤਾਂ ਪੁਲਿਸ ਨੇ ਇਨ੍ਹਾਂ ਰਸਤਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ। 

ਵੇਖੋ ਇਹ ਰੋਡ ਰਹਿਣਗੇ ਬੰਦ 
ਗਾਜ਼ੀਪੁਰ ਮੰਡੀ, NH-9 ਤੇ NH-24 ਤੇ ਟ੍ਰੈਫਿਕ ਬੰਦ ਕਰ ਦਿੱਤੀ ਗਈ ਹੈ। ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਸ਼ਾਹਦਰਾ, ਕਰਕਰੀ ਮੋਰ ਤੇ ਡੀਐਨਡੀ ਤੋਂ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ, ਆਈਟੀਓ ਵਿਖੇ ਪੁਲਿਸ ਹੈਡਕੁਆਟਰ ਦੇ ਸਾਹਮਣੇ, ਪੁਲਿਸ 'ਤੇ ਪਥਰਾਅ ਕੀਤਾ ਗਿਆ ਤੇ ਟਰੈਕਟਰਾਂ ਨਾਲ ਸੜਕਾਂ' ਤੇ ਘੰਟਿਆਂ ਬੱਧੀ ਜਾਮ ਲਗਾਇਆ ਗਿਆ। 

ਜ਼ਿਕਰਯੋਗ ਹੈ ਕਿ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਪੁਲਿਸ ਨੇ ਅਕਸ਼ਰਧਾਮ, ਆਈਟੀਓ, ਨਾਂਗਲੋਈ, ਪੀਰਾਗਾਧੀ, ਸਿੰਘੂ ਸਰਹੱਦ, ਅਪਸਰਾ ਸਰਹੱਦ, ਮੁਕਰਬਾ ਚੌਕ, ਆਜ਼ਾਦਪੁਰ ਮੈਟਰੋ ਸਟੇਸ਼ਨ ਨੇੜੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਲਾਠੀਚਾਰਜ ਵੀ ਕੀਤਾ।