ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਔਰਤ 18 ਸਾਲਾਂ ਬਾਅਦ ਪਾਕਿ ਤੋਂ ਵਾਪਸ ਪਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ

Hasina Begum

 ਨਵੀਂ ਦਿੱਲੀ: 65 ਸਾਲਾਂ ਦੀ ਹਸੀਨਾ ਬੇਗਮ, ਜੋ ਤਕਰੀਬਨ 18 ਸਾਲਾਂ ਤੋਂ ਪਾਕਿਸਤਾਨ ਵਿਚ ਕੈਦ ਸੀ ਭਾਰਤ ਵਾਪਸ ਪਰਤੀ ਹੈ। ਹਸੀਨਾ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈ ਸੀ ਪਰ ਉਸਦਾ  ਪਾਸਪੋਰਟ ਗੁਆਚ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਹੁਣ ਉਹ ਬੀਤੇ ਦਿਨ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਵਾਪਸ ਪਰਤੀ ਹੈ।

ਆਪਣੇ ਦੇਸ਼ ਪਰਤਣ ਤੋਂ ਬਾਅਦ ਹਸੀਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਘਰ ਵਾਪਸ ਪਰਤ ਕੇ ਬਹੁਤ ਖੁਸ਼ ਹੈ। ਉਸਨੇ ਕਈ ਸਾਲ ਮੁਸੀਬਤ ਵਿੱਚ ਬਿਤਾਏ, ਪਰ ਹੁਣ ਸਕੂਨ ਮਿਲ ਰਿਹਾ ਹੈ। ਜਦੋਂ ਹਸੀਨਾ ਬੇਗਮ ਔਰੰਗਾਬਾਦ ਵਾਪਸ ਆਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਔਰੰਗਾਬਾਦ ਦੇ ਪੁਲਿਸ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ।

ਦਰਅਸਲ, ਹਸੀਨਾ ਬੇਗਮ ਦੇ ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਹਸੀਨਾ ਬੇਗਮ ਦਾ ਵਿਆਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦੇ ਕੁਝ ਜਾਣਕਾਰ ਪਾਕਿਸਤਾਨ ਵਿਚ ਰਹਿੰਦੇ ਹਨ, ਜਿਥੇ ਉਹ ਉਸ ਨੂੰ ਲਾਹੌਰ ਵਿਚ ਮਿਲਣ ਗਈ ਸੀ। ਇਹ ਕੇਸ ਪਾਕਿਸਤਾਨ ਦੀ ਅਦਾਲਤ ਵਿਚ ਵੀ  ਚੱਲਿਆ, ਜਿਸ ਵਿਚ ਹਸੀਨਾ ਨੇ ਅਦਾਲਤ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਪਿਛਲੇ ਹਫ਼ਤੇ ਹੀ, ਹਸੀਨਾ ਬੇਗਮ ਨੂੰ ਲੰਬੇ ਸੰਘਰਸ਼ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ ਅਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ 26 ਜਨਵਰੀ ਦੇ ਮੌਕੇ 'ਤੇ, ਉਹ ਆਪਣੇ ਪਰਿਵਾਰ ਨੂੰ ਮਿਲ ਪਾਈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਈ ਗਲਤੀ  ਨਾਲ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਅਤੇ ਲੰਬੇ ਸਮੇਂ ਬਾਅਦ ਭਾਰਤ ਵਾਪਸ ਆਏ ਹੋਣ। ਅਜੋਕੇ ਸਮੇਂ ਵਿੱਚ ਗੀਤਾ ਨਾਲ ਜੁੜਿਆ ਮੁੱਦਾ ਕਾਫ਼ੀ ਚਰਚਾ ਵਿੱਚ ਰਿਹਾ ਸੀ।