ਕੋਰੋਨਾ ਨਾਲ ਹੋਈ 40 ਸਾਲਾ ਵਿਅਕਤੀ ਦੀ ਮੌਤ, ਵੈਕਸੀਨ ਨਾ ਲਗਵਾਉਣ ਦਾ ਜ਼ਾਹਰ ਕੀਤਾ ਪਛਤਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਬਰੇਰਾ ਦੇ ਭਰਾ ਜੀਨੋ ਨੇ ਘਟਨਾ ਦੀ ਦਿੱਤਾ ਸੂਚਨਾ

Corona Virus

 

ਨਵੀਂ ਦਿੱਲੀ : ਕੋਵਿਡ -19 ਨਾਲ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ, ਲਾਸ ਏਂਜਲਸ ਵਿੱਚ ਇੱਕ 40 ਸਾਲਾ ਵਿਅਕਤੀ ਨੇ ਟੀਕਾਕਰਨ ਨਾ ਹੋਣ 'ਤੇ ਅਫਸੋਸ ਜ਼ਾਹਰ ਕਰਨ ਲਈ ਪਰਿਵਾਰਕ ਮੈਂਬਰਾਂ ਨੂੰ ਸੁਨੇਹਾ ਭੇਜਿਆ। 40 ਸਾਲਾ ਕ੍ਰਿਸਚੀਅਨ ਕੈਬਰੇਰਾ ਦੀ ਮੌਤ ਕੋਰੋਨਾ ਨਾਲ ਹੋਈ।

 

ਉਹ ਤਿੰਨ ਸਾਲ ਦੇ ਲੜਕੇ ਦਾ ਪਿਤਾ ਸੀ। ਉਹ ਆਖਰੀ ਸਮੇਂ 'ਤੇ ਪਛਤਾ ਰਿਹਾ ਸੀ ਕਿ ਉਸ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ ਪਰ ਸਮਾਂ ਬੀਤ ਚੁੱਕਾ ਸੀ, ਨਾ ਡਾਕਟਰ ਦੇ ਹੱਥ ਕੁਝ ਬਚਿਆ ਸੀ, ਨਾ ਉਸ ਦੇ। ਕੈਬਰੇਰਾ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਉਹ ਇੱਕ ਹਫ਼ਤਾ ਪਹਿਲਾਂ ਹੀ ਕੋਰੋਨਾ ਨਾਲ ਸੰਕਰਮਿਤ  ਪਾਇਆ ਗਿਆ ਸੀ। 

 

ਕੈਬਰੇਰਾ ਦੇ ਭਰਾ ਜੀਨੋ ਨੇ ਘਟਨਾ ਦੀ ਸੂਚਨਾ ਦਿੱਤੀ। ਕੈਬਰੇਰਾ ਨੂੰ ਵੈਕਸੀਨ ਨਹੀਂ ਮਿਲੀ।  ਉਸਦਾ ਭਰਾ ਹਮੇਸ਼ਾ ਕਹਿੰਦਾ ਸੀ ਕਿ ਉਹ ਕਦੇ ਬਿਮਾਰ ਨਹੀਂ ਹੋ ਸਕਦਾ। ਉਹ ਵਿਗਿਆਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਪਰ ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ ਉਸਨੇ ਪਛਤਾਵੇ ਦਾ ਸੰਦੇਸ਼ ਲਿਖਿਆ।

ਕੈਬਰੇਰਾ ਨੂੰ ਸ਼ੇਰਮਨ ਓਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸਦੇ ਭਰਾ ਨੇ ਸੰਦੇਸ਼ ਵਿਚ ਕਿਹਾ ਕਿ “ਮੈਂ ਸਾਹ ਨਹੀਂ ਲੈ ਸਕਦਾ ਮੈਨੂੰ ਹੁਣ ਵੈਕਸੀਨ ਨਾ ਲੈਣ ਦਾ ਪਛਤਾਵਾ ਹੈ। ਜੇ ਮੈਂ ਵੈਕਸੀਨ ਲੈ ਲੈਂਦਾ ਤਾਂ ਅੱਜ ਮੇਰੀ ਜਾਨ ਬਚ ਸਕਦੀ ਸੀ।