ਅਨੁਪਮ ਖੇਰ ਦੀ ਮਾਂ ਨੇ ਪੀਐੱਮ ਮੋਦੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਵੀਡੀਓ ਵਾਇਰਲ
ਇਸ ਵਾਰ ਵੀ ਪੀਐੱਮ ਮੋਦੀ ਹੀ ਜਿੱਤਣਗੇ।
ਮੁੰਬਈ : ਇਸ ਵਾਰ 73ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਵੇਖਣ ਨੂੰ ਮਿਲੀਆਂ। ਇਸ ਦੇ ਨਾਲ ਹੀ ਗਣਤੰਤਰ ਦਿਵਸ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਦਰਅਸਲ, ਹਾਲ ਹੀ 'ਚ ਅਨੁਪਮ ਖੇਰ ਨੇ ਆਪਣੀ ਆਪਣੀ ਮਾਂ ਦੁਲਾਰੀ ਦਾ ਇਕ ਖ਼ਾਸ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਇਸ ਵੀਡੀਓ 'ਚ ਅਨੁਪਮ ਖੇਰ ਦੀ ਮਾਂ ਪੀ. ਐੱਮ. ਮੋਦੀ ਦੀ ਤਾਰੀਫ਼ ਕਰਦੀ ਹੋਈ ਨਜ਼ਰ ਆਈ। ਅਨੁਪਮ ਖੇਰ ਦੀ ਮਾਂ ਨੇ ਇਹ ਆਸੀਰਵਾਦ ਦਿੱਤਾ ਕਿ ਇਸ ਵਾਰ ਵੀ ਪੀਐੱਮ ਮੋਦੀ ਹੀ ਜਿੱਤਣਗੇ। ਉਹ ਕਹਿ ਰਹੇ ਹਨ ਕਿ ਪੀ. ਐੱਮ. ਮੋਦੀ. ਦਿਲ ਦੇ ਚੰਗੇ ਇਨਸਾਨ ਹਨ ਤਾਂ ਹੀ ਰੱਬ ਹਮੇਸ਼ਾ ਉਨ੍ਹਾਂ ਨਾਲ ਹਨ। ਉਹ ਆਖ ਰਹੇ ਹਨ ਕਿ ਉਹ ਇਸ ਵਾਰ ਵੀ ਜਿੱਤਣਗੇ। ਇਨਸਾਨ ਦੀ ਸ਼ਰਾਫ਼ਤ ਕੰਮ ਆਉਂਦੀ ਹੈ। ਮੇਰਾ ਅਸ਼ੀਰਵਾਦ ਪੀਐੱਮ ਮੋਦੀ ਨਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੂੰ ਸਕਿਊਰਟੀ ਰੱਖਣ ਦੀ ਲੋੜ ਨਹੀਂ ਹੈ। ਅਸੀ ਸਭ ਉਨ੍ਹਾਂ ਨਾਲ ਹਾਂ। ਸ਼ੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ''ਮਾਣਯੋਗ ਪੀ. ਐੱਮ. ਮੋਦੀ ਜੀ! ਮੈਂ ਮਾਂ ਕੋਲੋ ਅੱਜ ਗਣਤੰਤਰ ਦਿਵਸ ਦੀ ਪ੍ਰੇਡ ਬਾਰੇ ਪੁੱਛਿਆ ਸੀ ਤੇ ਉਨ੍ਹਾਂ ਨੇ ਤੁਹਾਡੇ ਬਾਰੇ 'ਚ ਜੋ ਗੱਲ ਕਹੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮਾਂ ਦੀਆਂ ਗੱਲਾਂ ਦਿਲ ਤੋਂ ਨਿਕਲਦੀਆਂ ਹਨ। ਉਨ੍ਹਾਂ ਦਾ ਤੇ ਕਰੋੜਾਂ ਅਜਿਹੀਆਂ ਮਾਵਾਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ।''