55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡਣ ਦਾ ਮਾਮਲਾ: DGCA ਦੀ Go First ਏਅਰਲਾਈਨਜ਼ ਖ਼ਿਲਾਫ਼ ਕਾਰਵਾਈ
ਕੰਪਨੀ ਨੂੰ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਜਾਣ ਦੇ ਮਾਮਲੇ ਵਿਚ gofirst ਏਅਰਲਾਈਨਜ਼ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ ਏਅਰਲਾਈਨ ਕੰਪਨੀ ਦੇ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਆਪਣੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਜੀ.ਸੀ.ਏ. ਨੇ ਕਿਹਾ ਕਿ ਏਅਰਲਾਈਨ ਨੇ 25 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਸੀ। ਏਅਰਲਾਈਨ ਕੰਪਨੀ ਦੇ ਜਵਾਬ ਅਨੁਸਾਰ, ਟਰਮੀਨਲ ਕੋਆਰਡੀਨੇਟਰ (ਟੀ.ਸੀ.), ਕਮਰਸ਼ੀਅਲ ਸਟਾਫ਼ ਅਤੇ ਚਾਲਕ ਦਲ ਦੇ ਵਿਚਕਾਰ ਜਹਾਜ਼ ਵਿਚ ਯਾਤਰੀਆਂ ਦੇ ਸਵਾਰ ਹੋਣ ਨੂੰ ਲੈ ਕੇ ਸੰਚਾਰ ਅਤੇ ਤਾਲਮੇਲ ਦੀ ਕਮੀ ਸੀ।
ਇਹ ਵੀ ਪੜ੍ਹੋ: ਹੈਲੀਕਾਪਟਰ 'ਤੇ ਲਾੜੀ ਵਿਆਹੁਣ ਆਏ ਲਾੜੇ ਨੇ ਪੂਰੀ ਕੀਤੀ ਮਾਪਿਆਂ ਦੀ ਇੱਛਾ
ਡੀਜੀਸੀਏ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰਲਾਈਨ ਕੰਪਨੀ ਗਰਾਊਂਡ ਹੈਂਡਲਿੰਗ, ਲੋਡ ਅਤੇ ਟ੍ਰਿਮ ਸ਼ੀਟ ਦੀ ਤਿਆਰੀ, ਫਲਾਈਟ ਡਿਸਪੈਚ ਅਤੇ ਯਾਤਰੀ/ਕਾਰਗੋ ਹੈਂਡਲਿੰਗ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਇਸ ਸਭ ਦੇ ਮੱਦੇਨਜ਼ਰ ਕੰਪਨੀ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੱਸ ਦਈਏ ਕਿ 9 ਜਨਵਰੀ ਨੂੰ ਬੈਂਗਲੁਰੂ ਏਅਰਪੋਰਟ 'ਤੇ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਏਅਰਲਾਈਨ ਦੀ GoFirst ਫਲਾਈਟ ਨੇ ਕਰੀਬ 55 ਯਾਤਰੀਆਂ ਹਵਾਈ ਅੱਡੇ 'ਤੇ ਹੀ ਛੱਡ ਦਿੱਤਾ ਸੀ। ਯਾਤਰੀਆਂ ਨੇ ਦੋਸ਼ ਲਗਾਇਆ ਸੀ ਕਿ ਫਲਾਇਟ ਜੀ8 ਸੋਮਵਾਰ ਸਵੇਰੇ 6.40 ਵਜੇ 55 ਯਾਤਰੀਆਂ ਨੂੰ ਛੱਡ ਕੇ ਰਵਾਨਾ ਹੋਈ ਸੀ। 55 ਵਿੱਚੋਂ 53 ਯਾਤਰੀਆਂ ਨੂੰ ਦਿੱਲੀ ਲਈ ਕਿਸੇ ਹੋਰ ਏਅਰਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਕੀ 2 ਨੇ ਰਿਫੰਡ ਦੀ ਮੰਗ ਕੀਤੀ ਜੋ ਏਅਰਲਾਈਨ ਦੁਆਰਾ ਅਦਾ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ GoFirst ਨੇ ਪ੍ਰਭਾਵਿਤ ਯਾਤਰੀਆਂ ਤੋਂ ਮੁਆਫੀ ਮੰਗੀ ਸੀ ਅਤੇ ਘਟਨਾ 'ਚ ਸ਼ਾਮਲ ਏਅਰਲਾਈਨਜ਼ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ।