ਹੈਲੀਕਾਪਟਰ 'ਤੇ ਲਾੜੀ ਵਿਆਹੁਣ ਆਏ ਲਾੜੇ ਨੇ ਪੂਰੀ ਕੀਤੀ ਮਾਪਿਆਂ ਦੀ ਇੱਛਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਪਾਸੇ ਹੋ ਰਹੀ ਵਿਆਹ ਦੀ ਚਰਚਾ

PunjabI News

ਹੈਲੀਕਾਪਟਰ 'ਤੇ ਲਾੜੀ ਵਿਆਹੁਣ ਆਇਆ ਲਾੜਾ 
ਹਰ ਪਾਸੇ ਹੋ ਰਹੀ ਵਿਆਹ ਦੀ ਚਰਚਾ
----

 

ਇਟਾਵਾ : ਕੋਟਾ ਦੇ ਇਟਾਵਾ ਸ਼ਹਿਰ 'ਚ ਹੋਇਆ ਇਕ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਵੀਰਵਾਰ ਦੁਪਹਿਰ ਨੂੰ ਲਾੜਾ ਆਪਣੀ ਲਾੜੀ ਨੂੰ ਲੈਣ ਹੈਲੀਕਾਪਟਰ ਰਾਹੀਂ ਪਹੁੰਚਿਆ। ਹੈਲੀਕਾਪਟਰ ਰਾਹੀਂ ਆਏ ਲਾੜੇ ਨੂੰ ਦੇਖਣ ਲਈ ਪਿੰਡ ਦੀ ਭੀੜ ਇਕੱਠੀ ਹੋ ਗਈ। ਲਾੜੇ ਸੁਨੀਲ ਨੇ ਦੱਸਿਆ ਕਿ ਉਸ ਦਾ ਪਿਤਾ ਚਾਹੁੰਦੇ ਸਨ ਉਨ੍ਹਾਂ ਦਾ ਪੁੱਤਰ ਆਪਣੀ ਬਹੂ ਨੂੰ ਹੈਲੀਕਾਪਟਰ ਰਾਹੀਂ ਲਿਆਵੇ। 

ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਕ੍ਰਿਸ਼ਨਮੁਰਾਰੀ ਪ੍ਰਜਾਪਤੀ ਧਰਮਪੁਰਾ ਰੋਡ ਇਲਾਕੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਪੁੱਤਰ ਸੁਨੀਲ ਦਾ ਵਿਆਹ ਇਟਾਵਾ ਦੀ ਰਹਿਣ ਵਾਲੀ ਰੇਖਾ ਨਾਲ ਹੋਇਆ। ਲਾੜੀ ਰੇਖਾ ਬੀ.ਐੱਡ ਦੀ ਤਿਆਰੀ ਕਰ ਰਹੀ ਹੈ ਅਤੇ ਲਾੜੇ ਸੁਨੀਲ ਨੇ ਐੱਮ.ਏ. ਕਰਨ ਤੋਂ ਬਾਅਦ ਆਈ.ਟੀ.ਆਈ. ਕੀਤੀ ਜਿਸ ਮਗਰੋਂ ਉਹ ਪਿਤਾ ਨਾਲ ਜਾਇਦਾਦ ਦਾ ਕੰਮ ਵੀ ਸੰਭਾਲਦਾ ਹੈ। 26 ਜਨਵਰੀ ਨੂੰ ਦੋਵੇਂ ਵਿਆਹ ਬੰਧਨ ਵਿਚ ਬੱਝ ਗਏ ਹਨ। 

ਇਹ ਵੀ ਪੜ੍ਹੋ: Oldest Mummy found in Egypt: ਮਿਸਰ ਵਿਚ ਲੱਭੀ 4300 ਸਾਲ ਪੁਰਾਣੀ ਮਮੀ, ਸਭ ਤੋਂ ਪੁਰਾਣੀ ਹੋਣ ਦਾ ਲਗਾਇਆ ਜਾ ਰਿਹਾ ਕਿਆਸ

ਇਸ ਬਾਰੇ ਕ੍ਰਿਸ਼ਨਮੁਰਾਰੀ ਪ੍ਰਜਾਪਤੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ 30 ਸਾਲਾਂ ਤੋਂ ਪ੍ਰਾਪਰਟੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਪੁੱਤਰ ਸੁਨੀਲ ਦੀ ਮੰਗਣੀ 28 ਮਾਰਚ 2022 ਨੂੰ ਰੇਖਾ ਨਾਲ ਹੋਈ ਸੀ। ਉਸੇ ਦਿਨ ਉਨ੍ਹਾਂ ਦੇ ਮਨ ਵਿਚ ਇੱਛਾ ਪੈਦਾ ਹੋਈ ਕਿ ਉਨ੍ਹਾਂ ਦਾ ਪੁੱਤਰ ਆਪਣੇ ਵਹੁਟੀ ਨੂੰ ਹੈਲੀਕਾਪਟਰ ਵਿਚ ਬਿਠਾ ਕੇ ਲਿਆਵੇ। ਆਪਣੇ ਮਾਪਿਆਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਸੁਨੀਲ ਨੇ 7.5 ਲੱਖ ਰੁਪਏ ਵਿੱਚ ਦਿੱਲੀ ਤੋਂ ਹੈਲੀਕਾਪਟਰ ਬੁੱਕ ਕਰਵਾਇਆ।

ਇਹ ਵੀ ਪੜ੍ਹੋ: ਮੋਹਾਲੀ RPG ਹਮਲਾ ਮਾਮਲਾ: ਫਰਾਰ ਮੁਲਜ਼ਮ ਦੀਪਕ ਰੰਗਾ ਗ੍ਰਿਫ਼ਤਾਰ  

ਇਸ ਤੋਂ ਪਹਿਲਾਂ ਸੁਨੀਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਇਜਾਜ਼ਤ ਮੰਗੀ। ਪ੍ਰਸ਼ਾਸਨ ਨੇ 26 ਅਤੇ 27 ਜਨਵਰੀ ਲਈ ਮਨਜ਼ੂਰੀ ਦੇ ਦਿੱਤੀ। ਹੈਲੀਕਾਪਟਰ 'ਚ ਲਾੜੇ ਦੇ ਨਾਲ ਉਸ ਦੇ ਦਾਦਾ ਰਾਮਗੋਪਾਲ, ਦਾਦੀ ਰਾਮਭਰੋਸੀ ਅਤੇ 6 ਸਾਲਾ ਭਤੀਜਾ ਸਿਧਾਰਥ ਮੌਜੂਦ ਸਨ। ਜਦੋਂ ਸੁਨੀਲ ਆਪਣੀ ਪਤਨੀ ਨੂੰ ਇਟਾਵਾ ਲੈਣ ਹੈਲੀਕਾਪਟਰ 'ਤੇ ਪਹੁੰਚੇ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਲੋਕਾਂ ਦੀ ਵੱਡੀ ਭੀੜ ਉਨ੍ਹਾਂ ਨੂੰ ਦੇਖਣ ਲਈ ਇਕੱਠੀ ਹੋ ਗਈ।