Amit Shah News: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਮਹਾਕੁੰਭ ’ਚ ਲਗਾਈ ਡੁਬਕੀ, ਯੋਗੀ ਤੇ ਰਾਮਦੇਵ ਵੀ ਆਏ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Amit Shah News: ਸੰਤਾਂ ਨਾਲ ਬੈਠ ਕੇ ਕਰਨਗੇ ਗੱਲਬਾਤ

Amit Shah took a dip in the Mahakumbh

Amit Shah took a dip in the Mahakumbh: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਕੁੰਭ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਦੇ ਨਾਲ ਸੀਐਮ ਯੋਗੀ, ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਅਵਧੇਸ਼ਾਨੰਦ ਗਿਰੀ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਸੰਗਮ ਵਿੱਚ ਇਸ਼ਨਾਨ ਕੀਤਾ। ਯੋਗੀ ਅਤੇ ਸੰਤਾਂ ਨੇ ਸ਼ਾਹ ਨੂੰ ਇਸ਼ਨਾਨ ਕਰਵਾਇਆ। ਇਸ ਤੋਂ ਬਾਅਦ ਜੂਨਾ ਅਖਾੜੇ 'ਚ ਸੰਤਾਂ-ਮਹਾਂਪੁਰਸ਼ਾਂ ਨਾਲ ਭੋਜਨ ਕਰਨਗੇ। ਸ਼ਾਹ ਕਰੀਬ 5 ਘੰਟੇ ਮਹਾਕੁੰਭ 'ਚ ਰਹਿਣਗੇ।

ਅਮਿਤ ਸ਼ਾਹ ਦਾ ਜਹਾਜ਼ ਸਵੇਰੇ 11.30 ਵਜੇ ਬਮਰੌਲੀ ਹਵਾਈ ਅੱਡੇ 'ਤੇ ਉਤਰਿਆ। ਸੀਐਮ ਯੋਗੀ ਅਤੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਅਤੇ ਬ੍ਰਜੇਸ਼ ਪਾਠਕ ਨੇ ਸਵਾਗਤ ਕੀਤਾ। ਸ਼ਾਹ ਇੱਥੋਂ ਬੀਐਸਐਫ਼ ਦੇ ਹੈਲੀਕਾਪਟਰ ਵਿੱਚ ਦਿੱਲੀ ਪਬਲਿਕ ਸਕੂਲ (ਡੀਪੀਐਸ) ਪਹੁੰਚੇ। ਫਿਰ ਕਾਰ ਰਾਹੀਂ ਅਰੈਲ ਘਾਟ ਚਲੇ ਗਏ। ਸਟੀਮਰ ਰਾਹੀਂ ਵੀ.ਆਈ.ਪੀ ਘਾਟ ਪਹੁੰਚ ਕੇ ਇਸ਼ਨਾਨ ਕੀਤਾ।

ਇਸ਼ਨਾਨ ਕਰਨ ਉਪਰੰਤ ਸਟੀਮਰ ਰਾਹੀਂ ਕਿਲ੍ਹਾ ਘਾਟ ਵੀ ਜਾਣਗੇ। ਅਕਸ਼ੈਵਤ ਦੇ ਦਰਸ਼ਨ ਕਰਨਗੇ। ਦੁਪਹਿਰ 1:45 ਵਜੇ ਜੂਨਾ ਅਖਾੜੇ ਪਹੁੰਚਣਗੇ। ਸਾਧੂਆਂ-ਸੰਤਾਂ ਨਾਲ ਮਿਲਣਗੇ ਅਤੇ ਭੋਜਨ ਕਰਨਗੇ। ਇਸ ਤੋਂ ਬਾਅਦ  ਦਿੱਲੀ ਲਈ ਰਵਾਨਾ ਹੋਣਗੇ।

ਮਹਾਕੁੰਭ 'ਚ ਆਉਣ ਤੋਂ ਪਹਿਲਾਂ ਸ਼ਾਹ ਨੇ ਲਿਖਿਆ- ਮੈਂ ਸੰਗਮ 'ਚ ਇਸ਼ਨਾਨ ਕਰਨ ਲਈ ਉਤਸੁਕ ਹਾਂ। ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਸਵੇਰ ਤੋਂ ਹੀ ਸਾਰੇ ਘਾਟਾਂ 'ਤੇ ਕਿਸ਼ਤੀਆਂ ਦਾ ਸੰਚਾਲਨ ਰੋਕ ਦਿੱਤਾ ਗਿਆ ਸੀ।