Arvind Kejriwal's Guarantees News: ਦਿੱਲੀ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 2100 ਰੁਪਏ
Arvind Kejriwal's Guarantees News: ਪਾਣੀ ਦੇ ਬਿੱਲ ਮੁਆਫ਼ ਹੋਣਗੇ- ਕੇਜਰੀਵਾਲ
Arvind Kejriwal's guarantees to the people of Delhi: ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਦਿੱਲੀ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਦੇ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਲਈ 15 ਪਾਰਟੀ ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਸ ਵਿੱਚ ਰੁਜ਼ਗਾਰ ਦੀ ਗਾਰੰਟੀ, ਮਹਿਲਾ ਸਨਮਾਨ ਯੋਜਨਾ, ਬਜ਼ੁਰਗਾਂ ਦਾ ਮੁਫ਼ਤ ਇਲਾਜ ਅਤੇ ਮੁਫ਼ਤ ਪਾਣੀ ਦਾ ਐਲਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਮਤਾ ਪੱਤਰ ਫਰਜ਼ੀ ਹੈ। ਜੇਕਰ ਦਿੱਲੀ ਵਿੱਚ ਸਰਕਾਰ ਬਣੀ ਤਾਂ ਲੋਕਾਂ ਦੇ ਲੱਖਾਂ ਰੁਪਏ ਦੇ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਲ 2020 'ਚ ਉਨ੍ਹਾਂ ਨੇ ਯਮੁਨਾ ਨੂੰ ਸਾਫ਼ ਕਰਨ, ਦਿੱਲੀ ਦੀਆਂ ਸੜਕਾਂ ਨੂੰ ਯੂਰਪੀ ਮਿਆਰਾਂ ਵਰਗੀਆਂ ਬਣਾਉਣ ਅਤੇ ਪਾਣੀ ਦੀ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਇਹ 3 ਕੰਮ ਨਹੀਂ ਕਰ ਸਕੇ। ਅੱਜ ਮੈਂ ਕਬੂਲ ਕਰ ਰਿਹਾ ਹਾਂ ਕਿ ਮੈਂ ਪਿਛਲੇ 5 ਸਾਲਾਂ ਵਿਚ ਇਹ ਵਾਅਦੇ ਪੂਰੇ ਨਹੀਂ ਕਰ ਸਕਿਆ। ਕੋਰੋਨਾ ਢਾਈ ਸਾਲ ਤੱਕ ਚੱਲਿਆ, ਜਿਸ ਤੋਂ ਬਾਅਦ ਭਾਜਪਾ ਨੇ ਜੇਲ-ਜੇਲ ਦੀ ਖੇਡ ਖੇਡੀ। ਮੇਰੀ ਪੂਰੀ ਟੀਮ ਖਿੱਲਰ ਗਈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਾਰੇ ਜੇਲ੍ਹ ਤੋਂ ਬਾਹਰ ਹਾਂ। ਇਹ ਮੇਰਾ ਸੁਪਨਾ ਹੈ ਕਿ ਮੈਂ ਤਿੰਨੋਂ ਕੰਮ ਦਿੱਲੀ ਵਿੱਚ ਹੁੰਦੇ ਦੇਖਣਾ ਚਾਹੁੰਦਾ ਹਾਂ। ਅਸੀਂ ਅਗਲੇ 5 ਸਾਲਾਂ ਵਿੱਚ ਤਿੰਨੋਂ ਕੰਮ ਪੂਰੇ ਕਰ ਲਵਾਂਗੇ। ਸਾਡੇ ਕੋਲ ਇਸ ਲਈ ਫੰਡ ਅਤੇ ਯੋਜਨਾ ਵੀ ਹੈ।
ਦਿੱਲੀ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ
* ਦਿੱਲੀ ਵਾਸੀਆਂ ਨੂੰ ਰੁਜ਼ਗਾਰ ਦਾ ਵਾਅਦਾ
* ਮਹਿਲਾ ਸਨਮਾਨ ਯੋਜਨਾ (ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ)
* ਸੰਜੀਵਨੀ ਯੋਜਨਾ (ਬਜ਼ੁਰਗਾਂ ਨੂੰ ਮੁਫ਼ਤ ਇਲਾਜ)
* ਪਾਣੀ ਦੇ ਗ਼ਲਤ ਬਿੱਲ ਰੋਕਣਾ
* ਹਰ ਘਰ 'ਚ ਪਾਣੀ ਦਾ ਪ੍ਰਬੰਧ
* ਯਮੁਨਾ ਨੂੰ ਸਾਫ਼ ਕਰਨਾ
* ਦਿੱਲੀ ਦੀਆਂ ਸੜਕਾਂ ਨੂੰ ਸ਼ਾਨਦਾਰ ਬਣਾਉਣਾ