Pune News: ਪੁਣੇ ਵਿੱਚ ਗੁਇਲੇਨ-ਬੈਰੇ ਸਿੰਡਰੋਮ ਕਾਰਨ ਹੋਈ ਪਹਿਲੀ ਮੌਤ, 19 ਬੱਚਿਆਂ ਸਮੇਤ 101 ਸਰਗਰਮ ਮਰੀਜ਼
Pune News: ਇਕ ਟੀਕਾ 20 ਹਜ਼ਾਰ ਰੁਪਏ ਦਾ ਲੱਗਦਾ
First death due to Guillain-Barre Syndrome in Pune News: ਮਹਾਰਾਸ਼ਟਰ ਦੇ ਪੁਣੇ ਵਿੱਚ ਗੁਇਲੇਨ-ਬੈਰੇ ਸਿੰਡਰੋਮ (ਜੀਬੀਐਸ) ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਇਹ ਮੌਤ ਸੋਲਾਪੁਰ ਵਿੱਚ ਹੋਈ ਹੈ। ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਐਤਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ, ਪਰ ਵੇਰਵੇ ਦਾ ਖ਼ੁਲਾਸਾ ਨਹੀਂ ਕੀਤਾ।
ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਅਨੁਸਾਰ, 26 ਜਨਵਰੀ ਤੱਕ, ਜੀਬੀਐਸ ਦੇ 101 ਸਰਗਰਮ ਮਰੀਜ਼ ਹਨ। ਇਨ੍ਹਾਂ ਵਿੱਚੋਂ 81 ਮਰੀਜ਼ ਪੁਣੇ ਦੇ, 14 ਪਿੰਪਰੀ ਚਿੰਚਵਾੜ ਅਤੇ 6 ਮਰੀਜ਼ ਹੋਰ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਵਿੱਚੋਂ 68 ਮਰਦ ਅਤੇ 33 ਔਰਤਾਂ ਹਨ। ਪੁਣੇ 'ਚ 16 ਮਰੀਜ਼ ਵੈਂਟੀਲੇਟਰ 'ਤੇ ਹਨ।
9 ਜਨਵਰੀ ਨੂੰ ਪੁਣੇ ਦੇ ਹਸਪਤਾਲ ਵਿਚ ਦਾਖ਼ਲ ਇੱਕ ਮਰੀਜ਼ ਦਾ ਜੀਬੀਐਸ ਸਕਾਰਾਤਮਕ ਟੈਸਟ ਹੋਇਆ, ਇਹ ਪਹਿਲਾ ਕੇਸ ਸੀ। ਹੁਣ ਪੁਣੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 101 ਹੋ ਗਈ ਹੈ। ਇਨ੍ਹਾਂ ਵਿੱਚੋਂ 19 ਮਰੀਜ਼ 9 ਸਾਲ ਤੋਂ ਘੱਟ ਉਮਰ ਦੇ ਹਨ। 50-80 ਸਾਲ ਦੀ ਉਮਰ ਦੇ 23 ਮਰੀਜ਼ ਹਨ।