Mamata Kulkarni's : ਕਿਸੇ ਨੂੰ ਵੀ ਫੜ ਕੇ ਮਹਾਂਮੰਡਲੇਸ਼ਵਰ ਬਣਾ ਰਹੇ ਹਨ, ਮਮਤਾ ਕੁਲਕਰਨੀ ਦੇ ਸਨਿਆਸ ’ਤੇ ਭੜਕੇ ਬਾਬਾ ਰਾਮਦੇਵ
Mamata Kulkarni's: ਕਿਹਾ, ਇਕ ਦਿਨ ਵਿਚ ਕੋਈ ਸੰਤ ਨਹੀਂ ਬਣਦਾ
ਸੰਤ ਬਣਨ ਲਈ 50-50 ਸਾਲ ਤਕ ਤਪੱਸਿਆ ਕਰਨੀ ਪੈਂਦੀ ਹੈ : ਬਾਬਾ ਰਾਮਦੇਵ
Mamata Kulkarni's: ਯੋਗ ਗੁਰੂ ਬਾਬਾ ਰਾਮਦੇਵ ਨੇ ਮਹਾਕੁੰਭ ਦੇ ਨਾਂ ’ਤੇ ਰੀਲਾਂ ਰਾਹੀਂ ਫ਼ੈਲਾਈ ਜਾ ਰਹੀ ਗ਼ਲਤ ਚੀਜ਼ਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਕ ਦਿਨ ਵਿਚ ਕੋਈ ਸੰਤ ਨਹੀਂ ਬਣ ਸਕਦਾ। ਇਸ ਲਈ ਸਾਲਾਂ ਦੇ ਅਭਿਆਸ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਅਦਾਕਾਰਾ ਮਮਤਾ ਕੁਲਕਰਨੀ ਦੇ ਮਹਾਮੰਡਲੇਸ਼ਵਰ ਬਣਨ ’ਤੇ ਵੀ ਪ੍ਰਤੀਕਿਰਿਆ ਦਿਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ, ‘‘..ਕੁਝ ਮਹਾਮੰਡਲੇਸ਼ਵਰ ਬਣ ਗਏ। ਕਿਸੇ ਦੇ ਵੀ ਨਾਮ ਦੇ ਅੱਗੇ ਬਾਬਾ ਜੋੜਿਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀਆਂ ਮਾੜੀਆਂ ਹਰਕਤਾਂ ਨੂੰ, ਰੀਲਾਂ ਨੂੰ ਕੁੰਭ ਦੇ ਨਾਂ ਤੇ ਲੋਕਾਂ ਤਕ ਪਹੁੰਚਾਉਣ ਠੀਕ ਨਹੀਂ। ਅਸਲ ਕੁੰਭ ਉਹ ਹੈ ਕਿ ਜਿੱਥੇ ਮਨੁੱਖਤਾ ਤੋਂ ਦੇਵਤਾ ’ਚ, ਰਿਸ਼ੀਵਾਦ ’ਚ, ਬ੍ਰਹਮਤਵ ’ਚ ਵੀਲੀਨ ਹੋਇਆਂ ਜਾਂਦਾ ਹੈ। ਇਕ ਹੈ ਸਨਾਤਨ ਨੂੰ ਮਹਿਸੂਸ ਕਰਨਾ, ਸਨਾਤਨ ਨੂੰ ਜੀਉਣਾ ਅਤੇ ਸਨਾਤਨ ਦਾ ਵਿਸਤਾਰ ਕਰਨਾ। ਇਕ ਹੈ ਸਿਰਫ਼ ਸਨਾਤਨ ਦੇ ਨਾਂ ’ਤੇ ਥੋੜ੍ਹੇ ਜਿਹੇ ਲਫ਼ਜ਼ ਬੋਲ ਦੇਣਾ, ਇਹ ਸਨਾਤਨ ਨਹੀਂ ਹੈ। ਸਨਾਤਨ ਉਹ ਸਦੀਵੀ ਸੱਚ ਹੈ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।’’
ਇਹ ਪੁੱਛੇ ਜਾਣ ’ਤੇ ਕਿ ਹਾਲ ਹੀ ’ਚ ਇਕ ਅਭਿਨੇਤਰੀ ਮਹਾਮੰਡਲੇਸ਼ਵਰ ਬਣੀ ਹੈ, ਤਾਂ ਇਸ ’ਤੇ ਬਾਬਾ ਰਾਮਦੇਵ ਨੇ ਕਿਹਾ, ‘‘ਇਕ ਦਿਨ ’ਚ ਸੰਤ ਦੀ ਉਪਾਧੀ ਹਾਸਲ ਨਹੀਂ ਕਰ ਸਕਦਾ। ਇਸ ਲਈ ਸਾਲਾਂ ਦਾ ਅਭਿਆਸ ਲੱਗਦਾ ਹੈ। ...ਸਾਨੂੰ ਸੰਤ ਬਣਨ ਲਈ 50-50 ਸਾਲ ਦੀ ਤਪੱਸਿਆ ਕਰਨੀ ਪਈ ਹੈ। ਇਸ ਨੂੰ ਸੰਤਵਾਦ ਕਿਹਾ ਜਾਂਦਾ ਹੈ। ਸੰਤ ਹੋਣਾ ਵੱਡੀ ਗੱਲ ਹੈ। ਮਹਾਮੰਡਲੇਸ਼ਵਰ ਹੋਣਾ ਬਹੁਤ ਵੱਡਾ ਤੱਤ ਹੈ। ਅੱਜ ਕੱਲ੍ਹ ਮੈਂ ਦੇਖਦਾ ਹਾਂ ਕਿ ਕਿਸੇ ਦਾ ਵੀ ਸਿਰ ਫੜ ਕੇ ਮਹਾਮੰਡਲੇਸ਼ਵਰ ਬਣਾਇਆ ਜਾ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’’ ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਨੇ ਸ਼ੁਕਰਵਾਰ ਨੂੰ ਪ੍ਰਯਾਗਰਾਜ ਮਹਾਕੁੰਭ ਵਿਚ ਪਹੁੰਚ ਕੇ ਸੰਗਮ ਵਿਚ ਅਸਾਥਾ ਦੀ ਡੁਬਕੀ ਲਈ ਅਤੇ ਘਰੇਲੂ ਜੀਵਨ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।