ਪਾਕਿਸਤਾਨ ਸੈਨਾ ਨੇ ਸਿਆਲਕੋਟ ਸੈਕਟਰ ਤੇ ਕੀਤੀ ਟੈਂਕਾਂ ਦੀ ਵਰਤੋ,ਸਥਿਤੀ ਗੰਭੀਰ
ਸੂਤਰਾਂ ਦਾ ਦਾਅਵਾ ਹੈ ਕਿ ਮੰਜਕੋਟ, ਪੁੰਛ, ਨੋਵਾਹਾ, ਰਾਜੌਰੀ, ਅਖਨੂਰ ਅਤੇ ਸਿਆਲਕੋਟ ਖੇਤਰਾਂ ਵਿਚ ਸਰਹੱਦ 'ਤੇ ਗੋਲੀਬਾਰੀ ਅਤੇ ਤੈਨਾਤੀ ਚੱਲ ਰਹੀ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਭਾਰਤੀ ਹਵਾਈ ਫੌਜ ਦੇ ਏਅਰ ਸਟ੍ਰਾਈਕ ਤੋਂ ਬੌਖਲਾਇਆ ਪਾਕਿਸਤਾਨ ਮੰਗਲਵਾਰ ਦੇਰ ਰਾਤ ਤੋਂ ਗੋਲੀਬਾਰੀ ਕਰ ਰਿਹਾ ਹੈ। ਭਾਰਤੀ ਸੈਨਾ ਵੀ LOC ਤੇ ਇਸ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿ ਸੈਨਾ ਨੇ 15 ਅਲੱਗ-ਅਲੱਗ ਥਾਵਾਂ ਤੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਪਾਕਿ ਫੌਜ ਨੇ ਟੈਂਕ ਦਾ ਇਸਤੇਮਾਲ ਵੀ ਕੀਤਾ। ਜਵਾਬੀ ਕਾਰਵਾਈ ਵਿਚ ਭਾਰਤੀ ਫੌਜ ਨੇ ਪਾਕਿ ਦੀਆਂ 5 ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
ਫਿਲਹਾਲ ਦੋਨਾਂ ਦੇਸ਼ਾਂ ਦੀ ਫੌਜ ਵਿਚ ਗੋਲੀਬਾਰੀ ਜਾਰੀ ਹੈ। LOC ਤੇ ਤਨਾਅ ਭਰੀ ਸਥਿਤੀ ਬਣੀ ਹੋਈ ਹੈ। ਉਥੇ ਹੀ ਭਾਰਤ ਨੇ ਪਾਕਿਸਤਾਨ ਨਾਲ ਸਲਾਮਾਬਾਦ ਵਲੋਂ ਵਪਾਰ ਬੰਦ ਕਰ ਦਿੱਤਾ ਹੈ। ਪੁਲਵਾਮਾ ਆਤਿਵਾਦੀ ਹਮਲੇ ਦਾ ਭਾਰਤੀ ਹਵਾਈ ਫੌਜ ਨੇ ਮੰਗਲਵਾਰ ਸਵੇਰੇ 3.30 ਵਜੇ ਏਅਰ ਸਟ੍ਰਾਈਕ ਕਰਕੇ ਬਦਲਾ ਲਿਆ ਹੈ। ਭਾਰਤੀ ਹਵਾਈ ਫੌਜ ਦੇ 12 ਮਿਰਾਜ 2000 ਨੇ ਪਾਕਿਸਤਾਨ ਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਵਿਚ ਆਤਿਵਾਦੀਆਂ ਦੇ 13 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ LOC ਤੋਂ 70 ਕਿਮੀ ਅੰਦਰ ਜਾ ਕੇ ਏਅਰਫੋਰਸ ਨੇ ਆਤਿਵਾਦੀ ਕੈਂਪਾਂ ਨੂੰ ਤਬਾਹ ਕੀਤਾ। ਭਾਰਤ ਦੀ ਏਅਰ ਸਟ੍ਰਾਈਕ ਵਿਚ ਆਤਿਵਾਦੀਆਂ ਦੇ ਮਾਰੇ ਜਾਣ ਤੇ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦਾ ਕਹਿਣਾ ਹੈ ਕਿ ਭਾਰਤ ਹੁਣ ਪਾਕਿਸਤਾਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਤਿਆਰ ਰਹੇ ।
ਇਸ ਤੋਂ ਇਲਾਵਾ ਸੂਤਰਾਂ ਦਾ ਦਾਅਵਾ ਹੈ ਕਿ ਮੰਜਕੋਟ, ਪੁੰਛ, ਨੋਵਾਹਾ, ਰਾਜੌਰੀ, ਅਖਨੂਰ ਅਤੇ ਸਿਆਲਕੋਟ ਖੇਤਰਾਂ ਵਿਚ ਸਰਹੱਦ 'ਤੇ ਗੋਲੀਬਾਰੀ ਅਤੇ ਤੈਨਾਤੀ ਚੱਲ ਰਹੀ ਹੈ। ਪਾਕਿਸਤਾਨ ਨੇ ਸਿਆਲਕੋਟ ਸੈਕਟਰ ਵਿਚ ਟੈਂਕਾਂ ਦੀ ਵਰਤੋਂ ਵੀ ਕੀਤੀ। ਜਿਸ ਕਾਰਨ 10 ਭਾਰਤੀ ਜਵਾਨ ਜਖ਼ਮੀ ਹੋ ਗਏ ਹਨ। ਪੁੰਛ ਸੈਕਟਰ ਵਿਚ ਦੋ ਰਿਹਾਇਸ਼ੀ ਮਕਾਨ ਵੀ ਤਬਾਹ ਹੋ ਗਏ ਹਨ। ਗੋਲੀਬਾਰੀ ਦੇ ਕਾਰਨ ਰਾਜੌਰੀ ਵਿਚ ਸਰਹੱਦ ਤੋਂ 5 ਕਿਲੋਮੀਟਰ ਦਾਇਰੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ।
ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੀ ਸਰਹੱਦ ਤੇ ਵੀ ਤਨਾਅ ਬਰਕਰਾਰ ਹੈ। ਸਰਕਾਰ ਨੇ ਸਰਹੱਦ ਤੇ ਤੈਨਾਤ ਤਹਿਸੀਲਦਾਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਹੱਦ ਕਾ ਦੌਰਾ ਕਰਨਗੇ। ਪਾਕਿਸਤਾਨ ਨੇ ਬੁੱਧਵਾਰ ਨੂੰ ਸੰਸਦ ਦਾ ਸੰਯੁਕਤ ਸਤਰ ਬੁਲਾਇਆ ਹੈ। ਪਾਕਿ ਸੰਸਦ ਵਿਚ ਹਮਲੇ ਤੇ ਚਰਚਾ ਕਰੇਗਾ। ਮੰਗਲਵਾਰ ਨੂੰ ਪੀਐਮ ਇਮਰਾਨ ਖਾਨ ਨੇ ਵੱਡੀ ਸੁਰੱਖਿਆ ਬੈਠਕ ਕੀਤੀ ਸੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਵਲੋਂ ਪੁਲਵਾਮਾ ਵਿਚ ਹੋਏ ਆਤਿਵਾਦੀ ਹਮਲੇ ਦਾ ਬਦਲਾ ਲਿਆ। ਹਵਾਈ ਫੌਜ ਨੇ 12 ਲੜਾਕੂ ਮਿਰਾਜ-2000 ਤੋਂ 1000 ਕਿਲੋ ਬੰਬ ਬਾਲਾਕੋਟ ਕੈਂਪ ਤੇ ਸੁੱਟੇ। ਇਸ ਏਅਰ ਸਟ੍ਰਾਈਕ ਵਿਚ ਕਰੀਬ 300 ਆਤਿਵਾਦੀ ਕਮਾਂਡਰ ਤੇ ਟਰੇਨਰ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਹਮਲੇ ਵਿਚ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਦਾ ਸਾਲਾ ਯੂਸੂਫ ਅਜ਼ਹਰ, ਵੱਡਾ ਭਰਾ ਇਬਰਾਹਿਮ ਅਜ਼ਹਰ ਤੇ ਛੋਟਾ ਭਰਾ ਤਲਹਾ ਸੈਫ ਵੀ ਮਾਰਿਆ ਗਿਆ।