ਮੁਲਕ ਅੰਦਰ ਬਣੀਆਂ ਦੋ ਮਿਜ਼ਾਈਲਾਂ ਦੀ ਸਫਲ ਅਜ਼ਮਾਇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਅੱਜ ਉੜੀਸਾ ਦੇ ਤੱਟ ’ਤੇ ਸਥਿਤ ਇੱਕ ਪ੍ਰੀਖਣ ਕੇਂਦਰ ਚ ਤੁਰੰਤ ਪ੍ਰਤੀਕਿਰਿਆ ਦੇਣ ਵਾਲੀਆਂ ਦੋ ਮਿਜ਼ਾਈਲਾਂ (ਕਿਊਆਰਐੱਸਏਐੱਮ) ਦੀ ਅਜ਼ਮਾਇਸ਼ ਕੀਤੀ ਹੈ

A missile towards your target in Balasore

ਬਾਲਾਸੌਰ : ਭਾਰਤ ਨੇ ਅੱਜ ਉੜੀਸਾ ਦੇ ਤੱਟ ’ਤੇ ਸਥਿਤ ਇਕ ਪ੍ਰੀਖਣ ਕੇਂਦਰ ’ਚ ਦੇਸ਼ ਅੰਦਰ ਬਣੀਆਂ ਸਤਹਿ ਤੋਂ ਹਵਾ ’ਚ ਮਾਰ ਕਰਨ ਤੇ ਤੁਰੰਤ ਪ੍ਰਤੀਕਿਰਿਆ ਦੇਣ ਵਾਲੀਆਂ ਦੋ ਮਿਜ਼ਾਈਲਾਂ (ਕਿਊਆਰਐੱਸਏਐੱਮ) ਦੀ ਅਜ਼ਮਾਇਸ਼ ਕੀਤੀ ਹੈ। ਰੱਖਿਆ ਸੂਤਰਾਂ ਨੇ ਕਿਹਾ ਕਿ ਡੀਆਰਡੀਓ ਨੇ ਇੱਥੇ ਚਾਂਦੀਪੁਰ ਸਥਿਤ ਪ੍ਰੀਖਣ ਰੇਂਜ ਦੇ ਲਾਂਚ ਕੰਪਲੈਕਸ ਤਿੰਨ ਤੋਂ ਪ੍ਰੀਖਣ ਕੀਤੇ ਹਨ। ਇਸ ਅਜ਼ਮਾਇਸ਼ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਾਰ ਦਿੰਦਿਆਂ ਡੀਆਡੀਓ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਮਿਸ਼ਨ ਦੇ ਟੀਚੇ ਪੂਰੇ ਕੀਤੇ ਗਏ ਹਨ।

ਵੱਖ ਵੱਖ ਉਚਾਈਆਂ ਤੇ ਸਥਿਤੀਆਂ ਤੋਂ ਦੋ ਮਿਜ਼ਾਈਲਾਂ ਦੀ ਅਜ਼ਮਾਇਸ਼ ਕੀਤੀ ਗਈ ਹੈ। ਪੂਰੀ ਉਡਾਨ ਦੌਰਾਨ ਉਨ੍ਹਾਂ ’ਤੇ ਨਿਗਰਾਨੀ ਰੱਖੀ ਗਈ। ਮਿਸ਼ਨ ਦੇ ਸਾਰੇ ਟੀਚੇ ਹਾਸਲ ਕੀਤੇ ਗਏ ਹਨ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਪ੍ਰਾਪਤੀ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ।
                                                                                                                                                                                             

  -ਪੀਟੀਆਈ