ਚਮੋਲੀ: ਹੁਣ ਤੱਕ 72 ਲਾਸ਼ਾਂ ਹੋ ਚੁੱਕੀਆਂ ਹਨ ਬਰਾਮਦ, 133 ਲੋਕ ਅਜੇ ਵੀ ਲਾਪਤਾ
ਲੋਕਾਂ ਦੀ ਭਾਲ ਦਾ ਅਭਿਆਨ 21 ਵੇਂ ਦਿਨ ਵੀ ਜਾਰੀ
glacier break
ਉੱਤਰਾਖੰਡ: ਤਪੋਵਨ ਸੁਰੰਗ ਅਤੇ ਬੈਰਾਜ ਸਾਈਟ ਤੋਂ ਮਲਬਾ ਹਟਾਉਣ ਅਤੇ ਲੋਕਾਂ ਦੀ ਭਾਲ ਦਾ ਅਭਿਆਨ 21 ਵੇਂ ਦਿਨ ਵੀ ਜਾਰੀ ਹੈ। ਸ਼ੁੱਕਰਵਾਰ ਨੂੰ ਕਾਲੇਸ਼ਵਰ ਨੇੜੇ ਨਦੀ ਦੇ ਕੋਲ ਇਕ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਹੁਣ ਇਸ ਤਬਾਹੀ ਵਿੱਚ ਲਾਪਤਾ 205 ਵਿੱਚੋਂ 72 ਲਾਸ਼ਾਂ ਅਤੇ 30 ਮਨੁੱਖੀ ਅੰਗ ਮਿਲੇ ਹਨ। 133 ਲੋਕ ਅਜੇ ਵੀ ਲਾਪਤਾ ਹਨ।
ਤਪੋਵਨ ਅਤੇ ਰਾਇਨੀ ਵਿਚ ਬਚਾਅ ਕਾਰਜ ਜਾਰੀ ਹਨ। ਤਪੋਵਾਨ ਸੁਰੰਗ ਦੇ ਅੰਦਰ ਮਲਬੇ ਨੂੰ ਐਸਐਫਟੀ ਤੱਕ ਹਟਾ ਦਿੱਤਾ ਗਿਆ ਹੈ, ਪਰ ਪਾਣੀ ਦੇ ਲੀਕ ਜਿਆਦਾ ਹੋਣ ਕਰਕੇ ਮਲਬੇ ਨੂੰ ਹਟਾਉਣ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ।
ਇਸ ਤਬਾਹੀ ਤੋਂ ਬਾਅਦ ਜੋਸ਼ੀਮਠ ਥਾਣੇ ਵਿਚ 205 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਵਿਚੋਂ 72 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐਨਡੀਆਰਐਫ ਅਤੇ ਐਸਡੀਆਰਐਫ ਤਪੋਵਾਨ ਅਤੇ ਰੈਨੀ ਖੇਤਰ ਵਿਚ ਸਰਚ ਅਭਿਆਨ ਵਿਚ ਲੱਗੇ ਹੋਏ ਹਨ।