ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੀ ਮਿਆਦ ਵਧੀ, DGCA ਨੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਪਾਬੰਦੀ ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨ ਅਤੇ ਡੀਜੀਸੀਏ ਤੋਂ ਪ੍ਰਵਾਨਗੀ ਵਾਲੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ।

International Commercial Passenger Flights

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਇਸ ਦੇ ਚਲਦੇ ਹੁਣ  ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਪਾਬੰਦੀਆਂ 31 ਮਾਰਚ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੱਕ ਬਿਆਨ ਵਿੱਚ ਦਿੱਤੀ ਹੈ। 

ਡੀਜੀਸੀਏ ਦਾ ਬਿਆਨ
ਡੀਜੀਸੀਏ ਨੇ ਇੱਕ ਬਿਆਨ ਵਿੱਚ ਕਿਹਾ, “ਕੰਪਿਟੈਂਟ ਅਥਾਰਟੀ ਨੇ ਭਾਰਤ ਆਉਣ ਜਾਂ ਜਾਣ ਵਾਲੀਆਂ ਸ਼ੇਡਿਊਲਡ ਇੰਟਰਨੈਸ਼ਨਲ ਪੈਸੇਂਜਰ ਫਲਾਈਟ ਦੇ ਵਿਸ਼ੇ 'ਤੇ ਜਾਰੀ ਕੀਤੇ ਸਰਕੂਲਰ ਦੀ ਵੇਲੀਡੀਟੀ 31 ਮਾਰਚ 2021 ਤੱਕ ਵਧਾ ਦਿੱਤੀ ਹੈ। ਇਹ ਪਾਬੰਦੀ ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨ ਅਤੇ ਡੀਜੀਸੀਏ ਤੋਂ ਪ੍ਰਵਾਨਗੀ ਵਾਲੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ। 

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਪਾਬੰਦੀ ਦਾ ਐਲਾਨ ਪਿਛਲੇ ਸਾਲ ਮਾਰਚ ਵਿੱਚ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਪਹਿਲਾਂ ਇਹ ਪਾਬੰਦੀ 28 ਫਰਵਰੀ ਤੱਕ ਲਾਗੂ ਸੀ ਪਰ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਡੀਜੀਸੀਏ ਨੇ ਇਸ ਨੂੰ ਇੱਕ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ।