ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਕੋਲਕਾਤਾ 'ਚ ਹਿੰਸਕ ਘਟਨਾ, ਕੀਤੀ ਤੋੜਫੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟੀਐਮਸੀ ਦੇ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੇ ਉਸ 'ਚ ਲੱਗੀ ਐਲਈਡੀ ਟੀਵੀ 'ਚ ਜ਼ਬਰਦਸਤ ਤੋੜਫੋੜ ਕੀਤੀ ਹੈ।

West Bengal Election

ਨਵੀਂ ਦਿੱਲੀ: ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਅਤੇ ਪੁਡੂਚੇਰੀ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 4.30 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਲ ਪੈਨਲ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਕਾਰਜਕਾਲ ਘੋਸ਼ਿਤ ਕੀਤਾ। ਰਾਜਾਂ ਵਿਚ ਅਪ੍ਰੈਲ-ਮਈ ਵਿੱਚ ਚੋਣਾਂ ਹੋਣ ਵਾਲੇ ਹਨ। ਚੋਣਾਂ ਤੋਂ ਪਹਿਲਾਂ ਰਾਜਨੀਤਿਕ ਹਿੰਸਾ ਵੱਧ ਰਹੀ ਹੈ। 

ਇਸ ਹਮਲੇ ਤੋਂ ਬਾਅਦ ਬੰਗਾਲ ਬੀਜੇਪੀ ਪ੍ਰਭਾਰੀ ਕੈਲਾਸ਼ ਵਿਜੇਵਰਗੀ ਨੇ ਘਟਨਾ ਦੀ ਵੀਡੀਓ ਜਾਰੀ ਕਰ ਟਵੀਟ ਕੀਤਾ ਹੈ। ਟਵੀਟ ਕਰਦਿਆਂ ਲਿਖਿਆ, 'ਅੱਜ ਹੀ ਚੋਣ ਕਮਿਸ਼ਨ ਨੇ ਬੰਗਾਲ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆ ਨੇ ਬਿਨਾਂ ਡਰ ਤੋਂ ਰਾਤ 11 ਵਜੇ ਬੀਜੇਪੀ ਦੇ ਕਡਾਪਾਰਾ ਗੋਡਾਊਨ 'ਚ ਘੁੱਸ ਕੇ LED ਗੱਡੀਆਂ ਭੰਨੀਆਂ। LED ਵੀ ਖੋਲ੍ਹ ਕੇ ਲੈ ਗਏ। ਸ਼ਾਇਦ ਗੁੰਡਿਆਂ ਨੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੀ ਹੈ।

ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪੰਜ ਰਾਜਾਂ ਚ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸਾਰੇ ਨਤੀਜੇ ਮਈ ਨੂੰ ਆਉਣਗੇ। ਆਸ਼ਾਮ ਚੋਂ ਤਿੰਨ ਗੇੜ੍ਹਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀਆਂ ਚੋਣਾਂ ਵਿੱਚ 27 ਮਾਰਚ ਨੂੰ ਅਤੇ ਤੀਸਰੇ ਗੇੜ ਦੀਆਂ ਚੋਣਾਂ 6 ਅਪ੍ਰੈਲ ਨੂੰ , ਉਨ੍ਹਾਂ ਦੱਸਿਆ ਕਿ ਕੇਰਲਾ, ਤਾਮਿਲਨਾਡੂ ਅਤੇ ਪੁਡੁਚੇਰੀ ਵਿਚੋਂ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਵਿਚ ਚੋਣਾਂ ਹੋਣਗੀਆਂ।