ਬੇਵਸੀ ਦਾ ਆਲਮ: ਵੱਡੀ ਧੀ ਦੇ ਇਲਾਜ ਲਈ ਮਾਂ ਪਿਓ ਨੇ ਛੋਟੀ ਨੂੰ 10 ਹਜ਼ਾਰ 'ਚ ਵੇਚਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋੜੇ ਨੇ ਆਪਣੀ ਧੀ ਲਈ 25,000 ਰੁਪਏ ਦੀ ਕੀਤੀ ਸੀ ਮੰਗ

 parents sold the youngest daughter for Rs 10,000 

ਨਵੀਂ ਦਿੱਲੀ: ਦੁਨੀਆਂ ਵਿਚ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਹਨਾਂ ਦਾ ਇਲਾਜ ਵੀ ਹੈ ਪਰ ਇਕ ਅਜਿਹੀ  ਵੀ ਬਿਮਾਰੀ ਹੈ ਜਿਸਦਾ ਇਲਾਜ ਨਹੀਂ ਹੈ ਜੀ ਹਾਂ ਗ਼ਰੀਬੀ ਜਿਸਦਾ ਕੋਈ ਇਲਾਜ ਨਹੀਂ ਹੈ। ਇਹ ਗਰੀਬੀ ਇਕ ਵਿਅਕਤੀ ਨੂੰ ਲਾਚਾਰ ਅਤੇ ਬੇਸਹਾਰਾ ਬਣਾ ਸਕਦੀ ਹੈ, ਇਸਦਾ ਅੰਦਾਜ਼ਾ ਆਂਧਰਾ ਪ੍ਰਦੇਸ਼ ਵਿਚ ਨੈਲੋਰ ਦੀ ਘਟਨਾ ਤੋਂ ਲਗਾਇਆ ਜਾ ਸਕਦਾ ਹੈ।

ਜਿਥੇ, ਇੱਕ ਦਿਹਾੜੀਦਾਰ ਮਜ਼ਦੂਰ ਨੇ ਆਪਣੀ ਵੱਡੀ ਧੀ ਦੇ ਇਲਾਜ ਲਈ ਭੁਗਤਾਨ ਕਰਨ ਲਈ ਛੋਟੀ ਧੀ ਨੂੰ ਇੱਕ 46 ਸਾਲਾ ਵਿਅਕਤੀ ਨੂੰ ਵੇਚ ਦਿੱਤਾ। ਬਾਅਦ ਵਿੱਚ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਲੜਕੀ ਨੂੰ ਬਚਾਇਆ।

 ਜੋੜੇ ਦੀਆਂ 12 ਅਤੇ 16 ਸਾਲ ਦੀਆਂ ਦੋ ਬੇਟੀਆਂ ਹਨ। ਵੱਡੀ ਧੀ ਸਾਹ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਲੰਬੇ ਸਮੇਂ ਤੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਨੇ ਆਪਣੀ 12 ਸਾਲਾਂ ਦੀ ਬੇਟੀ ਨੂੰ 46 ਸਾਲਾਂ ਦੇ ਇੱਕ ਆਦਮੀ ਨੂੰ ਵੇਚ ਦਿੱਤਾ।  46 ਸਾਲਾਂ ਸੁਬਈਆ ਨੇ ਬੁੱਧਵਾਰ ਨੂੰ ਲੜਕੀ ਨਾਲ ਵਿਆਹ ਕਰਵਾ ਲਿਆ। ਇੱਕ ਦਿਨ ਬਾਅਦ, ਉਸਨੂੰ ਔਰਤ ਅਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਦੁਆਰਾ ਛੁਡਵਾਇਆ ਗਿਆ। ਉਸ ਨੂੰ ਜ਼ਿਲੇ ਦੇ ਚਾਈਲਡ ਕੇਅਰ ਸੈਂਟਰ ਭੇਜ ਦਿੱਤਾ ਗਿਆ ਹੈ। 

ਜੋੜੇ ਨੇ ਆਪਣੀ ਧੀ ਲਈ 25,000 ਰੁਪਏ ਦੀ ਕੀਤੀ ਸੀ ਮੰਗ
ਸੁਬਈਆ  ਉਹਨਾਂ ਦੇ ਗੁਆਂਢ ਵਿਚ ਹੀ ਰਹਿੰਦਾ ਹੈ ਜੋ ਕੋਟੂਰ ਦਾ ਵਸਨੀਕ ਹੈ। ਸੌਦੇਬਾਜ਼ੀ ਕਰਕੇ ਉਸਨੇ 10 ਹਜ਼ਾਰ ਰੁਪਏ ਵਿਚ ਸੌਦੇ 'ਤੇ ਮੋਹਰ ਲਗਾ ਦਿੱਤੀ ਜਦਕਿ ਜੋੜਾ ਉਸ ਤੋਂ 25,000 ਰੁਪਏ ਦੀ ਮੰਗ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਸੁਬਈਆ ਦੀ ਪਤਨੀ ਉਸਨੂੰ ਪਰਿਵਾਰਕ ਝਗੜੇ ਕਾਰਨ ਛੱਡ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਵੀ ਸੁਬਈਆ ਨੇ ਪਰਿਵਾਰ ਨੂੰ ਉਹਨਾਂ  ਨੂੰ ਦੂਜੀ ਧੀ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਦਿੱਤਾ ਸੀ।