ਯੂਕਰੇਨ ’ਚ ਫਸੇ ਵਿਦਿਆਰਥੀਆਂ ਲਈ ਬਿਹਾਰ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲਾ ਨੇ ਇਕ ਸਲਾਹ ਜਾਰੀ ਕਰ ਕੇ ਯੂਕਰੇਨ ’ਚ ਭਾਰਤੀ ਨਾਗਰਿਕਾਂ ਨੂੰ ਬਿਨਾਂ ਸੂਚਨਾ ਦਿੱਤੇ ਸਰਹੱਦ ਜਾਂਚ ਚੌਕੀਆਂ ਵੱਲ ਨਾ ਵੱਧਣ ਦੀ ਬੇਨਤੀ ਕੀਤੀ ਹੈ।

Bihar govt launches helpline for Indian students stranded in Ukraine

ਪਟਨਾ – ਯੂਕਰੇਨ ਵਿਚ ਫਸੇ ਮੁੰਡੇ ਕੁੜੀਆਂ ਲਈ ਬਿਹਾਰ ਸਰਕਾਰ ਨੇ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ, ਜੋ ਉੱਚ ਸਿੱਖਿਆ ਲਈ ਯੂਕਰੇਨ ਗਏ ਸਨ ਅਤੇ ਹੁਣ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 0612-2294204,01612-1070 ਅਤੇ 7070290170 ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਸਰਕਾਰ ਨੇ ਇਕ ਈਮੇਲ ਆਈ. ਡੀ. ਵੀ ਜਾਰੀ ਕੀਤੀ ਹੈ। ਨਵੀਂ ਦਿੱਲੀ ’ਚ ਬਿਹਾਰ ਭਵਨ ਨੇ ਵੀ ਹੈਲਪਲਾਈਨ ਨੰਬਰ 7217788114 ਜਾਰੀ ਕੀਤਾ ਹੈ।

ਵਿਦੇਸ਼ ਮੰਤਰਾਲਾ ਨੇ ਇਕ ਸਲਾਹ ਜਾਰੀ ਕਰ ਕੇ ਯੂਕਰੇਨ ’ਚ ਭਾਰਤੀ ਨਾਗਰਿਕਾਂ ਨੂੰ ਬਿਨਾਂ ਸੂਚਨਾ ਦਿੱਤੇ ਸਰਹੱਦ ਜਾਂਚ ਚੌਕੀਆਂ ਵੱਲ ਨਾ ਵੱਧਣ ਦੀ ਬੇਨਤੀ ਕੀਤੀ ਹੈ। ਯੂਕਰੇਨ ਤੋਂ ਭਾਰਤੀਆਂ, ਜ਼ਿਆਦਾਤਰ ਡਾਕਟਰੀ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਕੱਢਣ ਦੀ ਮੁਹਿੰਮ ਚੱਲ ਰਹੀ ਹੈ। 2 ਫਲਾਈਟਾਂ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਪਹੁੰਚ ਚੁੱਕੀਆਂ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਉਹ ਦੇਸ਼ ਪਰਤਣ ਵਾਲੇ ਨਾਗਰਿਕਾਂ ਤੋਂ ਕੋਈ ਯਾਤਰਾ ਫ਼ੀਸ ਨਹੀਂ ਲਵੇਗੀ। ਉੱਥੇ ਹੀ ਬਿਹਾਰ ’ਚ ਨਿਤੀਸ਼ ਸਰਕਾਰ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਬਾਕੀ ਖਰਚ ਚੁੱਕੇਗੀ।