ਪ੍ਰਯਾਗਰਾਜ 'ਚ ਪੋਲਿੰਗ ਬੂਥ ਤੋਂ 10 ਮੀਟਰ ਦੂਰ ਧਮਾਕਾ, ਸਾਈਕਲ ਸਵਾਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਨੌਜਵਾਨ ਗੰਭੀਰ ਜ਼ਖਮੀ

Photo

 

ਆਗਰਾ:  ਉੱਤਰ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ 46.28 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਚਿੱਤਰਕੂਟ ਵਿੱਚ 51.67% ਰਿਹਾ।

ਅਯੁੱਧਿਆ 50.60% ਵੋਟਿੰਗ ਨਾਲ ਦੂਜੇ ਨੰਬਰ 'ਤੇ ਹੈ। ਵੋਟਿੰਗ ਦੇ ਵਿਚਕਾਰ ਪ੍ਰਯਾਗਰਾਜ ਦੇ ਅਤੀਕ ਅਹਿਮਦ ਦੇ ਇਲਾਕੇ ਕਰੇਲੀ 'ਚ ਧਮਾਕਾ ਹੋਇਆ ਹੈ। ਚਚੇਰੇ ਭਰਾ ਸੰਜੇ ਅਤੇ ਅਰਜੁਨ (ਉਮਰ 21 ਸਾਲ) ਸਾਈਕਲ 'ਤੇ ਬਾਜ਼ਾਰ ਜਾ ਰਹੇ ਸਨ।

 

 

 

ਸਾਈਕਲ ਦੇ ਹੈਂਡਲ 'ਤੇ ਬੈਗ ਪਿਆ ਸੀ। ਰਸਤੇ ਵਿੱਚ ਅਚਾਨਕ ਸਾਈਕਲ ਸਵਾਰ ਅੱਗੇ ਆ ਗਿਆ। ਅਰਜੁਨ ਸਾਈਕਲ 'ਤੇ ਕਾਬੂ ਗੁਆ ਬੈਠਾ ਅਤੇ ਬੈਗ 'ਤੇ ਡਿੱਗ ਗਿਆ। ਇਸ ਦੌਰਾਨ ਬੈਗ 'ਚ ਧਮਾਕਾ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

 

 

ਸੰਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਸੂਚਨਾ 'ਤੇ ਤੁਰੰਤ ਸੀਓ ਸਿਟੀ (ਪਹਿਲਾ) ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਅਰਜੁਨ ਥਾਣਾ ਕੋਰੌਂ ਦੇ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਸੀ। ਜ਼ਖਮੀ ਸੰਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬੈਗ ਵਿੱਚ ਕਿਹੜਾ ਵਿਸਫੋਟਕ ਸੀ। ਇਸ ਦਾ ਚੋਣ ਨਾਲ ਕੋਈ ਸਬੰਧ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ 10 ਮੀਟਰ ਦੀ ਦੂਰੀ 'ਤੇ ਬੂਥ 'ਤੇ ਵੋਟਿੰਗ ਚੱਲ ਰਹੀ ਸੀ।