ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਸੜਕ ਹਾਦਸੇ ’ਚ ਹੋਈ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੇ ਬੁੱਧਵਾਰ ਹੋਣਾ ਸੀ ਰਿਸ਼ਤਾ ਤੈਅ

ACCIDENT

 

 ਪਾਣੀਪਤ: ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ  ਮਤਲੌਡਾ ਬੱਸ ਸਟੈਂਡ ਨੇੜੇ ਵਾਪਰਿਆ। ਕਰਨਾਲ ਤੋਂ ਪਾਣੀਪਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਨੌਜਵਾਨ ਦੀ ਜਾਨ ਚਲੀ ਗਈ।

ਮ੍ਰਿਤਕ  ਨੌਜਵਾਨ ਦੀ  ਪਹਿਚਾਣ ਅਭਿਸ਼ੇਕ ਵਾਸੀ ਕਰਨਾਲ ਦੇ ਪਿੰਡ ਬੁਢਨਪੁਰ ਵਜੋਂ ਹੋਈ ਹੈ।  ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਦਾ ਅੱਜ ਵਿਆਹ ਹੋਣਾ ਸੀ। ਇੱਕ ਪਾਸੇ ਜਿੱਥੇ ਪਰਿਵਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ, ਉਥੇ ਹੀ ਆਉਂਦੇ ਬੁੱਧਵਾਰ ਨੂੰ ਨੌਜਵਾਨ ਦਾ ਰਿਸ਼ਤਾ ਵੀ ਤੈਅ ਹੋਣਾ ਸੀ

 

ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੋ ਪਰਿਵਾਰ ਧੀ ਦੀ ਵਿਦਾਈ ਅਤੇ ਨੂੰਹ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ, ਉਸ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।