ਅਪ੍ਰੈਲ 'ਚ ਖੁੱਲ੍ਹਣਗੀਆਂ ਕੀਰਤਪੁਰ-ਮਨਾਲੀ ਹਾਈਵੇਅ ਦੀਆਂ 9 ਸੁਰੰਗਾਂ, ਘੱਟ ਸਮੇਂ ਵਿਚ ਪੂਰਾ ਹੋਵੇਗਾ ਸਫ਼ਰ
ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਦੇ ਬਚਣਗੇ ਕਰੀਬ ਸਾਢੇ 3 ਘੰਟੇ
ਜੇਕਰ ਤੁਸੀਂ ਹਿਮਾਚਲ ਜਾ ਰਹੇ ਹੋ, ਤਾਂ ਹੁਣ ਤੁਹਾਡੇ ਕੋਲ ਨਾ ਸਿਰਫ ਜ਼ਿਆਦਾ ਸਮਾਂ ਹੋਵੇਗਾ, ਸਗੋਂ ਘੁੰਮਣ ਲਈ ਕਾਫੀ ਮੰਜ਼ਿਲਾਂ ਵੀ ਹਨ। ਜੇਕਰ ਤੁਸੀਂ ਬਰਫਬਾਰੀ ਦੇਖ ਕੇ ਬੋਰ ਹੋ ਗਏ ਹੋ ਤਾਂ ਮੈਦਾਨੀ ਇਲਾਕਿਆਂ ਦੇ ਮੌਸਮ ਦਾ ਆਨੰਦ ਵੀ ਇੱਕੋ ਦਿਨ 'ਚ ਕਈ ਥਾਵਾਂ 'ਤੇ ਜਾਣਾ ਵੀ ਸੰਭਵ ਹੈ।
ਇਹ ਆਉਣ ਵਾਲੇ ਅਪ੍ਰੈਲ ਮਹੀਨੇ ਤੋਂ ਸੰਭਵ ਹੋਣਾ ਸ਼ੁਰੂ ਹੋ ਜਾਵੇਗਾ। ਦਰਅਸਲ, ਇਸ ਪਹਾੜੀ ਰਾਜ ਵਿੱਚ ਅਗਲੇ 3 ਸਾਲਾਂ ਵਿੱਚ 31 ਹਜ਼ਾਰ ਕਰੋੜ ਰੁਪਏ ਦੀਆਂ 37 ਸੁਰੰਗਾਂ ਪੂਰੀਆਂ ਹੋਣਗੀਆਂ। ਇਨ੍ਹਾਂ ਵਿੱਚੋਂ ਚਾਰ ਮਾਰਗੀ ਕੀਰਤਪੁਰ-ਨੇਰਚੌਕ ਦੀਆਂ 9 ਸੁਰੰਗਾਂ ਅਪ੍ਰੈਲ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ।
237 ਕਿਲੋਮੀਟਰ ਦਾ ਇਹ ਹਾਈਵੇਅ 196 ਕਿਲੋਮੀਟਰ ਰਹਿ ਜਾਵੇਗਾ, ਜਿਸ ਦਾ ਮਤਲਬ ਹੈ ਕਿ ਸਫਰ 41 ਕਿਲੋਮੀਟਰ ਘੱਟ ਕਰਨਾ ਹੋਵੇਗਾ। ਇਸ ਤੋਂ ਬਾਅਦ ਮਨਾਲੀ ਤੱਕ 5 ਸੁਰੰਗਾਂ ਨੂੰ ਵੀ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਸੁਰੰਗਾਂ ਦੇ ਬਣਨ ਨਾਲ ਚੰਡੀਗੜ੍ਹ ਤੋਂ ਆਉਣ ਵਾਲੇ ਸੈਲਾਨੀਆਂ ਦੇ ਸਫ਼ਰ ਦੇ ਸਮੇਂ ਵਿੱਚ 3.50 ਘੰਟੇ ਦੀ ਬੱਚਤ ਹੋਵੇਗੀ। ਪਰਵਾਣੂ-ਸੋਲਨ ਹਾਈਵੇ ਲਗਭਗ ਤਿਆਰ ਹੈ। ਬਿਲਾਸਪੁਰ-ਮਨਾਲੀ ਹਾਈਵੇਅ ਮਈ-ਜੂਨ ਵਿੱਚ ਖੁੱਲ੍ਹ ਜਾਵੇਗਾ। ਸਾਰੀਆਂ ਸੁਰੰਗਾਂ ਬਣਨ ਤੋਂ ਬਾਅਦ, ਸਮਾਂ 13 ਘੰਟੇ ਦਾ ਹੋਵੇਗਾ, ਦੂਰੀ 116 ਕਿਲੋਮੀਟਰ ਘੱਟ ਜਾਵੇਗੀ।
ਪਹਾੜ-ਪੁਲ-ਪਾਣੀ ਦਾ ਇਕੱਠੇ ਲੈ ਸਕੋਗੇ ਨਜ਼ਾਰਾ, 31 ਹਜ਼ਾਰ ਕਰੋੜ ਦੇ ਇਸ ਪ੍ਰੋਜੈਕਟ ਤੋਂ ਹੋਣਗੇ ਇਹ ਫਾਇਦੇ :
-ਹਰ ਮੌਸਮ ਵਿੱਚ ਕਰ ਸਕੋਗੇ ਯਾਤਰਾ
- ਉਲਟੀਆਂ ਅਤੇ ਚੱਕਰ ਆਉਣ ਤੋਂ ਮਿਲੇਗੀ ਨਿਜਾਤ
-ਲੈਂਡ ਸਲਾਈਡ ਅਤੇ ਬਰਫ ਡਿੱਗਣ ਕਾਰਨ ਨਹੀਂ ਹੋਵੇਗੀ ਆਵਾਜਾਈ ਪ੍ਰਭਾਵਿਤ
- ਤੇਲ ਦੀ ਹੋਵੇਗੀ ਵੱਡੀ ਬਚਤ
-ਮਨਾਲੀ ਵਿੱਚ ਇੱਕ ਦਿਨ ਰੁਕਣ ਤੋਂ ਬਾਅਦ ਅੱਗੇ ਜਾ ਸਕੋਗੇ
-ਗੋਬਿੰਦ ਸਾਗਰ ਨੇੜੇ ਨੀਲੇ ਰੰਗ ਦੇ ਪੁਲ ਦਾ ਦ੍ਰਿਸ਼
ਹਿਮਾਚਲ, NHAI ਦੇ ਖੇਤਰੀ ਇੰਚਾਰਜ ਅਬਦੁਲ ਬਾਸਿਤ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਅਸੀਂ 3 ਸਾਲਾਂ ਦੇ ਅੰਦਰ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਯੋਜਨਾ ਦੇ ਤਹਿਤ ਕੰਮ ਕਰ ਰਹੇ ਹਾਂ। ਕੀਰਤਪੁਰ-ਨੇਰਚੌਕ ਹਾਈਵੇਅ ਅਪ੍ਰੈਲ ਤੱਕ ਖੋਲ੍ਹਿਆ ਜਾ ਰਿਹਾ ਹੈ। ਸਮਾਂ ਅਤੇ ਦੂਰੀ ਦੀ ਬੱਚਤ ਹੋਵੇਗੀ ਪਰ ਉਚਾਈ 'ਤੇ ਮੋਸ਼ਨ ਸਿਕਨੇਸ ਕਾਰਨ ਵੱਡੀ ਗਿਣਤੀ 'ਚ ਸੈਲਾਨੀ ਨਹੀਂ ਆ ਪਾ ਰਹੇ ਹਨ।
ਖਾਸ ਕਰ ਕੇ ਬੱਚੇ ਅਤੇ ਔਰਤਾਂ ਉਲਟੀਆਂ ਕਾਰਨ ਸਫ਼ਰ ਕਰਨ ਤੋਂ ਕੰਨੀ ਕਤਰਾਉਂਦੇ ਹਨ ਜੋ ਹੁਣ ਨਹੀਂ ਹੋਵੇਗਾ। ਸੁਰੰਗਾਂ ਦੇ ਨਿਰਮਾਣ ਵਿੱਚ ਵਾਤਾਵਰਨ ਦੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਪਾਣੀ ਅਤੇ ਪਹਾੜਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਸੈਲਾਨੀ ਪਾਣੀ ਅਤੇ ਪਹਾੜਾਂ ਦਾ ਨਜ਼ਾਰਾ ਵੀ ਦੇਖ ਸਕਣ। ਇਸੇ ਸੋਚ ਨੂੰ ਧਿਆਨ ਵਿੱਚ ਰੱਖ ਕੇ ਨੀਲਾ ਪੁਲ ਬਣਾਇਆ ਜਾ ਰਿਹਾ ਹੈ।