ਵੰਦੇ ਭਾਰਤ ਐਕਸਪ੍ਰੈੱਸ 'ਤੇ ਫਿਰ ਹੋਇਆ ਪਥਰਾਅ, ਟਰੇਨ ਦੀਆਂ 2 ਖਿੜਕੀਆਂ ਟੁੱਟੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਪੁਲਿਸ ਨੇ ਮਾਮਲਾ ਕੀਤਾ ਦਰਜ

photo

 

ਬੈਂਗਲੁਰੂ : ਬੈਂਗਲੁਰੂ 'ਚ ਵੰਦੇ ਭਾਰਤ ਐਕਸਪ੍ਰੈਸ 'ਤੇ ਪਥਰਾਅ ਕੀਤਾ ਗਿਆ। ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਟਰੇਨ ਨੰਬਰ 20608 ਮੈਸੂਰ-ਚੇਨਈ ਵੰਦੇ ਭਾਰਤ ਐਕਸਪ੍ਰੈਸ ਦੇ ਇੱਕ ਡੱਬੇ ਦੀਆਂ ਦੋ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕ੍ਰਿਸ਼ਨਰਾਜਪੁਰਮ-ਬੈਂਗਲੁਰੂ ਛਾਉਣੀ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: WFI ਮਾਮਲਾ : ਵਿਨੇਸ਼ ਫੋਗਾਟ ਨੇ ਨਿਗਰਾਨੀ ਕਮੇਟੀ ਦੇ ਇੱਕ ਮੈਂਬਰ ਨੂੰ ਹਟਾਉਣ ਦੀ ਕੀਤੀ ਮੰਗ 

ਹਾਲ ਹੀ 'ਚ ਰੇਲ ਗੱਡੀਆਂ 'ਤੇ ਪਥਰਾਅ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਨੇ ਦੱਖਣੀ ਪੱਛਮੀ ਰੇਲਵੇ ਦੇ ਬੈਂਗਲੁਰੂ ਡਿਵੀਜ਼ਨ ਵਿੱਚ ਜਨਵਰੀ ਵਿੱਚ ਪੱਥਰਬਾਜ਼ੀ ਦੇ 21 ਅਤੇ ਫਰਵਰੀ 2023 ਵਿੱਚ 13 ਮਾਮਲੇ ਦਰਜ ਕੀਤੇ ਹਨ। ਇਸ ਤੋਂ ਪਹਿਲਾਂ 10 ਫਰਵਰੀ ਨੂੰ ਵੀ ਵੰਦੇ ਭਾਰਤ ਐਕਸਪ੍ਰੈਸ 'ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ: ਬੋਰਵੈੱਲ 'ਚ ਡਿੱਗੀ 3 ਸਾਲਾ ਬੱਚੀ ਨੂੰ ਚਾਰ ਘੰਟੇ 'ਚ ਸੁਰੱਖਿਅਤ ਕੱਢਿਆ ਬਾਹਰ

ਇਸ ਤੋਂ ਬਾਅਦ ਤੇਲੰਗਾਨਾ ਦੇ ਮਹਿਬੂਬਾਬਾਦ 'ਚ ਵੰਦੇ ਭਾਰਤ ਟਰੇਨ 'ਤੇ ਪਥਰਾਅ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਹਿਬੂਬਾਬਾਦ ਦੇ ਉਪਨਗਰ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਵੰਦੇ ਭਾਰਤ ਟਰੇਨ 'ਤੇ ਪਥਰਾਅ ਕੀਤਾ ਗਿਆ। ਟਰੇਨ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ। ਇਸੇ ਦੌਰਾਨ ਇਹ ਘਟਨਾ ਵਾਪਰੀ। ਪੱਥਰਬਾਜ਼ੀ ਕਾਰਨ ਟਰੇਨ ਦੇ ਸ਼ੀਸ਼ੇ ਟੁੱਟ ਗਏ।