Punjab News: ਪਤਨੀ ਦਾ ਕੁਹਾੜੀ ਨਾਲ ਕਰਨ ਵਾਲੇ ਢਕੋਲੀ ਦੇ ਵਿਅਕਤੀ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਨੇ ਅਕਤੂਬਰ 2020 ਵਿੱਚ ਪਤਨੀ ਦਾ ਕੀਤਾ ਸੀ ਕਤਲ

Dhakoli person jailed for life time Punjab News

ਮੋਹਾਲੀ ਦੀ ਇੱਕ ਅਦਾਲਤ ਨੇ ਅਕਤੂਬਰ 2020 ਵਿੱਚ ਢਕੋਲੀ ਵਿੱਚ ਆਪਣੀ ਪਤਨੀ ਦੀ ਕੁਹਾੜੀ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਅਸ਼ੋਕ ਕੁਮਾਰ ਵਾਸੀ ਬਸੰਤ ਵਿਹਾਰ, ਫੇਜ਼ 2, ਢਕੋਲੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਲੜਕੇ ਰੂਬਲ ਨੇ ਮਾਂ ਦਾ ਫ਼ੋਨ ਨਾ ਲੱਗਣ 'ਤੇ ਆਪਣੇ ਪਿਤਾ ਤੋਂ ਮਾਂ ਬਾਰੇ ਪੁੱਛਿਆ ਪਰ ਅਸ਼ੋਕ ਨੇ ਕੁਝ ਨਹੀਂ ਦੱਸਿਆ। ਜਦੋਂ ਰੂਬਲ ਨੇ ਘਰ ਆ ਕੇ ਮਾਂ ਨੂੰ ਵੇਖਿਆ ਤਾਂ ਮਾਂ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਬੇਹੋਸ਼ ਪਈ।  ਅਸ਼ੋਕ ਨੇ ਆਪਣੇ ਪੁੱਤ ਸਾਹਮਣੇ ਉਸ ਦੀ ਮਾਂ ਦਾ ਕਤਲ ਕਰਨ ਦਾ ਗੁਨਾਹ ਕਬੂਲ ਕਰ ਲਿਆ ਤੇ ਪੁਲਿਸ ਨੂੰ ਨਾ ਬੁਲਾਉਣ ਦੀ ਬੇਨਤੀ ਕੀਤੀ।


ਪਰ ਰੂਬਲ ਨੇ ਆਪਣੇ ਦੋਸਤ ਪਰਵਿੰਦਰ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ। ਅਸ਼ੋਕ ਉਦੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਪਰ 18 ਅਕਤੂਬਰ 2020 ਨੂੰ ਉਸ ਨੂੰ ਫੜ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਅਸ਼ੋਕ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰਨ ਅਤੇ ਲਾਸ਼ ਨੂੰ ਟਾਇਲਟ ਵਿਚ ਲਿਜਾਣ ਦੀ ਗੱਲ ਕਬੂਲੀ।

ਮਹਿਲਾ ਦੀ ਗਰਦਨ 'ਤੇ ਘਾਤਕ ਸੱਟਾਂ ਸਮੇਤ ਕਈ ਸੱਟਾਂ ਲੱਗੀਆਂ ਸਨ। ਜਿਵੇਂ ਹੀ ਮੁਕੱਦਮਾ ਚੱਲਿਆ, ਰੂਬਲ ਨੇ ਗਵਾਹੀ ਦਿੱਤੀ ਕਿ ਉਸ ਦੇ ਪਿਤਾ ਦੇ ਬਲਟਾਣਾ ਦੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਅਕਸਰ ਮਾਮੂਲੀ ਗੱਲਾਂ 'ਤੇ ਉਸਦੀ ਮਾਂ ਨੂੰ ਤੰਗ ਕਰਦੇ ਸਨ।