ਦਿੱਲੀ IGI ਏਅਰਪੋਰਟ 'ਤੇ 2 ਮਹਿਲਾਵਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

23.8 ਕਿਲੋ ਗਾਂਜੇ ਦੀ ਤਸਕਰੀ ਕਰ ਰਹੀਆਂ ਸੀ ਔਰਤਾਂ, ਦਿੱਲੀ ਪੁਲਿਸ ਨੇ ਦੋਵਾਂ ਨੂੰ ਕੀਤਾ ਗਿਫ਼ਤਾਰ

Ganja worth 27 crore recovered from 2 women at Delhi IGI Airport

ਦਿੱਲੀ ਹਵਾਈ ਅੱਡੇ ਤੋਂ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਹੋਇਆ ਹੈ। ਇਥੇ 2 ਮਹਿਲਾਵਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ ਹੋਇਆ ਹੈ। ਔਰਤਾਂ ਕੋਲੋਂ  27.08 ਕਿਲੋ ਗਾਂਜਾ ਬਰਾਮਦ ਹੋਇਆ ਹੈ।  ਦਿੱਲੀ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ NDPS ਪਦਾਰਥ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਹ ਪਾਬੰਦੀਸ਼ੁਦਾ ਪਦਾਰਥ 54 ਪੌਲੀਥੀਨ ਦੇ ਪੈਕੇਟਾਂ ਵਿੱਚ ਪੈਕ ਕਰਕੇ ਚਾਰ ਟਰਾਲੀ ਬੈਗਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ।

ਫਲਾਈਟ ਰੈਂਪੇਜ ਯੂਨਿਟ (ਐੱਫ.ਆਰ.ਯੂ.) ਨੇ ਇਹ ਮਾਮਲਾ ਦੋ ਮਹਿਲਾ ਯਾਤਰੀਆਂ ਖ਼ਿਲਾਫ਼ ਦਰਜ ਕੀਤਾ ਹੈ। ਦੱਸਿਆ ਗਿਆ ਕਿ ਦੋਵੇਂ ਫ਼ਲਾਈਟ ਨੰਬਰ AI377 ਰਾਹੀਂ 19.02.2025 ਨੂੰ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ-3 ਪਹੁੰਚੀਆਂ ਸਨ।

ਵਿਸਤ੍ਰਿਤ ਜਾਂਚ 'ਤੇ, ਅਧਿਕਾਰੀਆਂ ਨੂੰ ਹਰੇ ਰੰਗ ਦੇ ਨਸ਼ੀਲੇ ਪਦਾਰਥਾਂ ਦੇ 54 ਪੈਕੇਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 27,083 ਗ੍ਰਾਮ (27.08 ਕਿਲੋਗ੍ਰਾਮ) ਗਾਂਜਾ ਹੋਣ ਦਾ ਸ਼ੱਕ ਹੈ।