ਮਾਰਕਫ਼ੈਡ ਦੇ ਗੋਦਾਮਾਂ 'ਚ ਚੌਕੀਦਾਰਾਂ ਨੂੰ ਬੰਨ੍ਹ ਕੇ ਲੁੱਟੇ 495 ਕਣਕ ਦੇ ਗੱਟੇ
ਨੇੜਲੇ ਪਿੰਡ ਸੰਧਵਾਂ ਵਿਖੇ ਮਾਰਕਫੈੱਡ ਦੇ ਗੋਦਾਮਾਂ ਵਿਚੋਂ ਕਣਕ ਦੇ 495 ਗੱਟੇ ਚੋਰੀ ਹੋ ਜਾਣ ਦੇ ਸਬੰਧ 'ਚ ਗੋਦਾਮ ਇੰਚਾਰਜ ਅਕਾਸ਼ਦੀਪ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ..
ਕੋਟਕਪੂਰਾ, 9 ਅਗੱਸਤ (ਗੁਰਿੰਦਰ ਸਿੰਘ) : ਨੇੜਲੇ ਪਿੰਡ ਸੰਧਵਾਂ ਵਿਖੇ ਮਾਰਕਫੈੱਡ ਦੇ ਗੋਦਾਮਾਂ ਵਿਚੋਂ ਕਣਕ ਦੇ 495 ਗੱਟੇ ਚੋਰੀ ਹੋ ਜਾਣ ਦੇ ਸਬੰਧ 'ਚ ਗੋਦਾਮ ਇੰਚਾਰਜ ਅਕਾਸ਼ਦੀਪ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਕੋਟਕਪੂਰਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁਧ ਆਈਪੀਸੀ ਦੀ ਧਾਰਾ 379/120ਬੀ, 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿਚ ਮਾਰਕਫ਼ੈਡ ਦੇ ਮੈਨੇਜਰ ਅਰਪਿੰਦਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਸਵਾ 3 ਵਜੇ ਦੇ ਕਰੀਬ ਉਨ੍ਹਾਂ ਨੂੰ ਚੌਕੀਦਾਰ ਸੁਖਮੰਦਰ ਸਿੰਘ ਦਾ ਕਣਕ ਦੇ ਗੱਟੇ ਚੋਰੀ ਹੋ ਜਾਣ ਬਾਰੇ ਫੋਨ ਆਇਆ। ਗੋਦਾਮ ਇੰਚਾਰਜ ਅਕਾਸ਼ਦੀਪ ਸਿੰਘ ਪੁਲਿਸ
ਨੂੰ ਦਿਤੇ ਬਿਆਨ ਅਨੁਸਾਰ ਹਾਕਮ ਸਿੰਘ, ਸੁਖਮੰਦਰ ਸਿੰਘ ਅਤੇ ਬਲਕਰਨ ਸਿੰਘ ਤਿੰਨ ਚੌਂਕੀਦਾਰ ਰਾਤ ਸਮੇਂ ਗੁਦਾਮਾਂ ਵਿਚ ਚੌਕੀਦਾਰੀ ਕਰਦੇ ਹਨ। ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀ ਟਰੱਕ 'ਤੇ ਉੱਥੇ ਆਏ ਅਤੇ ਚੌਕੀਦਾਰਾਂ ਨੂੰ ਬੰਨ੍ਹ ਕੇ ਉਨ੍ਹਾਂ ਦੇ ਮੋਬਾਈਲ ਖੋਹ ਲਏ ਅਤੇ ਗੁਦਾਮ ਵਿਚੋਂ 495 ਕਣਕ ਦੇ ਗੱਟੇ ਚੋਰੀ ਕਰ ਕੇ ਲੈ ਗਏ।
ਸਥਾਨਕ ਸਦਰ ਥਾਣੇ ਦੇ ਮੁਖੀ ਖੇਮ ਚੰਦ ਪਰਾਸ਼ਰ ਅਨੁਸਾਰ ਮਾਮਲਾ ਕੁੱਝ ਸ਼ੱਕੀ ਜਾਪਦਾ ਹੈ ਪਰ ਇਕ ਵਾਰ ਮਾਮਲਾ ਦਰਜ ਕਰ ਕੇ ਪੁਲਿਸ ਵਲੋਂ ਕਈ ਪਹਿਲੂਆਂ 'ਤੇ ਵਿਚਾਰ ਕੀਤੀ ਜਾ ਰਹੀ ਹੈ।