ਗੁਜਰਾਤ ਪਰਤੇ ਕਾਂਗਰਸੀ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਚੋਣਾਂ ਤੋਂ ਪਹਿਲਾਂ ਬੰਗਲੌਰ ਲਿਜਾਏ ਗਏ ਗੁਜਰਾਤ ਦੇ ਸਾਰੇ ਕਾਂਗਰਸੀ ਵਿਧਾਇਕ ਅੱਜ ਸਵੇਰੇ ਪਰਤ ਆਏ ਜਿਨ੍ਹਾਂ ਨੂੰ ਆਨੰਦ ਦੇ ਇਕ ਰਿਜ਼ਾਰਟ ਵਿਚ ਠਹਿਰਾਇਆ ਗਿਆ ਹੈ।

Congress MLA

ਅਹਿਮਦਾਬਾਦ, 7 ਅਗੱਸਤ : ਰਾਜ ਸਭਾ ਚੋਣਾਂ ਤੋਂ ਪਹਿਲਾਂ ਬੰਗਲੌਰ ਲਿਜਾਏ ਗਏ ਗੁਜਰਾਤ ਦੇ ਸਾਰੇ ਕਾਂਗਰਸੀ ਵਿਧਾਇਕ ਅੱਜ ਸਵੇਰੇ ਪਰਤ ਆਏ ਜਿਨ੍ਹਾਂ ਨੂੰ ਆਨੰਦ ਦੇ ਇਕ ਰਿਜ਼ਾਰਟ ਵਿਚ ਠਹਿਰਾਇਆ ਗਿਆ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਮੰਗਲਵਾਰ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿ ਉਮੀਦਵਾਰ ਹਨ ਜਿਨ੍ਹਾਂ ਨੂੰ ਹਰਾਉਣ ਲਈ ਭਾਜਪਾ ਨੇ ਕੋਈ ਮੌਕੇ ਖੁੰਝਣ ਨਹੀਂ ਦਿਤਾ। ਵਿਧਾਇਕਾਂ ਨੂੰ ਹਵਾਈ ਅੱਡੇ ਤੋਂ ਸਿੱਧਾ ਆਨੰਦ ਲਿਜਾਇਆ ਗਿਆ। ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਦਸਿਆ ਕਿ 44 ਵਿਧਾਇਕ ਕਲ ਤਕ ਨਿਜਾਨੰਦ ਰਿਜ਼ਾਰਟ ਵਿਚ ਰਹਿਣਗੇ।
ਉਨ੍ਹਾਂ ਦਸਿਆ ਕਿ ਸਾਰੇ ਵਿਧਾਇਕਾਂ ਨੇ ਰਖੜੀ ਦਾ ਤਿਉਹਾਰ ਮਨਾਉਣ ਲਈ ਅਪਣੇ ਪਰਵਾਰਕ ਮੈਂਬਰਾਂ ਨੂੰ ਰਿਜ਼ਾਰਟ ਵਿਚ ਹੀ ਸੱਦ ਲਿਆ ਸੀ। ਵੋਟਿੰਗ ਲਈ ਵਿਧਾਇਕਾਂ ਨੂੰ ਕਲ ਸਵੇਰੇ ਗਾਂਧੀਨਗਰ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸ ਦੇ ਚੀਫ਼ ਵ੍ਹਿਪ ਸ਼ੈਲੇਸ਼ ਪਰਮਾਰ ਨੇ ਪੱਤਰਕਾਰਾਂ ਨੂੰ ਦਸਿਆ, ''ਸਾਡੇ ਵਿਧਾਇਕਾਂ ਨੇ ਰਖੜੀ ਦਾ ਤਿਉਹਾਰ ਮਨਾਉਣ ਲਈ ਘਰ ਨਾ ਜਾਣ ਅਤੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਨ ਦਾ ਫ਼ੈਸਲਾ ਕੀਤਾ। ਅਹਿਮਦ ਪਟੇਲ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਉਨ੍ਹਾਂ ਨੂੰ ਮਿਲਣ ਆਨੰਦ ਜਾਣਗੇ।'' (ਪੀਟੀਆਈ)