ਔਰੰਗਾਬਾਦ ਵਿਚ ਫ਼ਿਰਕੂ ਫ਼ਸਾਦ ਮਗਰੋਂ ਕਰਫ਼ਿਊ, ਅੱਗਜ਼ਨੀ, ਪੱਥਰਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਗਏ ਹਨ।

Aurangabad

ਔਰੰਗਾਬਾਦ, 26 ਮਾਰਚ : ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਅੱਜ ਜਲੂਸ ਦੌਰਾਨ ਬਦਮਾਸ਼ਾਂ ਨੇ ਕਾਫ਼ੀ ਤਰਥੱਲੀ ਮਚਾਈ। ਬਦਮਾਸ਼ਾਂ ਨੇ ਕਰੀਬ 30 ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਦੋ ਧੜਿਆਂ ਵਿਚ ਝੜਪ ਕਾਰਨ ਭੜਕੀ ਹਿੰਸਾ ਮਗਰੋਂ ਜ਼ਿਲ੍ਹੇ ਵਿਚ ਕਰਫ਼ੀਊ ਲਾ ਦਿਤਾ ਗਿਆ ਹੈ। ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਤਣਾਅਪੂਰਨ ਹੈ ਪਰ ਕੰਟਰੋਲ ਵਿਚ ਹੈ। ਪੁਲਿਸ ਦੇ ਜਵਾਨ ਮੌਕੇ 'ਤੇ ਡਟੇ ਹੋਏ ਹਨ।

 ਰਾਮਨੌਮੀ ਮੌਕੇ ਸ਼ੋਭਾ ਯਾਤਰਾ ਕੱਢੇ ਜਾਣ ਦੌਰਾਨ ਦੋ ਧੜਿਆਂ ਵਿਚ ਲੜਾਈ ਹੋ ਗਈ ਸੀ। ਦੋਹਾਂ ਧੜਿਆਂ ਵਿਚ ਪੱਥਰਬਾਜ਼ੀ ਹੋਈ ਤੇ ਇਕ ਧਿਰ ਨੇ ਕਈ ਦੁਕਾਨਾਂ ਨੂੰ ਅੱਗ ਲਾ ਦਿਤੀ। ਦੋ ਦਰਜਨ ਤੋਂ ਵੱਧ ਗੱਡੀਆਂ ਫੂਕ ਦਿਤੀਆਂ ਗਈਆਂ। ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੁਲਿਸ ਦੇ ਕਈ ਜਵਾਨ ਵੀ ਜ਼ਖ਼ਮੀ ਹੋਏ ਹਨ। ਝੜਪਾਂ ਵਿਚ ਦੋ ਜਣੇ ਜ਼ਖ਼ਮੀ ਹੋ ਗਏ।   (ਏਜੰਸੀ)