ਕਈਆਂ ਨੇ 'ਭਾਰਤ ਛੱਡੋ ਅੰਦੋਲਨ' ਦਾ ਵਿਰੋਧ ਕੀਤਾ ਸੀ: ਸੋਨੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਖ਼ਦਸ਼ਾ ਪ੍ਰਗਟ ਕੀਤਾ ਕਿ ਅੰਧਕਾਰ ਦੀਆਂ ਤਾਕਤਾਂ ਦੇਸ਼ ਵਿਚ ਜਮਹੂਰੀਅਤ ਦੀਆਂ ਜੜ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀਆਂ ਹਨ ਅਤੇ..

Sonia Gandhi

 

ਨਵੀਂ ਦਿੱਲੀ, 9 ਅਗੱਸਤ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਖ਼ਦਸ਼ਾ ਪ੍ਰਗਟ ਕੀਤਾ ਕਿ ਅੰਧਕਾਰ ਦੀਆਂ ਤਾਕਤਾਂ ਦੇਸ਼ ਵਿਚ ਜਮਹੂਰੀਅਤ ਦੀਆਂ ਜੜ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀਆਂ ਹਨ ਅਤੇ ਦੇਸ਼ ਦੀਆਂ ਧਰਮਨਿਰਪੱਖ ਤੇ ਉਦਾਰਵਾਦੀ ਕਦਰਾਂ-ਕੀਮਤਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਕਾਂਗਰਸ ਪ੍ਰਧਾਨ ਨੇ ਆਰਐਸਐਸ ਅਤੇ ਕੁੱਝ ਹੋਰ ਜਥੇਬੰਦੀਆਂ ਦਾ ਨਾਮ ਤਾਂ ਨਹੀਂ ਲਿਆ ਪਰ ਕਿਹਾ ਕਿ ਉਸ ਸਮੇਂ ਦੇ ਕੁੱਝ ਅਨਸਰਾਂ ਨੇ 'ਭਾਰਤ ਛੱਡੋ ਅੰਦੋਲਨ' ਦਾ ਵਿਰੋਧ ਕੀਤਾ ਸੀ ਅਤੇ ਅਜਿਹੇ ਅਨਸਰਾਂ ਦਾ ਆਜ਼ਾਦੀ ਦੇ ਅੰਦੋਲਨ ਵਿਚ ਕੋਈ ਯੋਗਦਾਨ ਨਹੀਂ।
'ਭਾਰਤ ਛੱਡੋ ਅੰਦੋਲਨ' ਦੀ 75ਵੀਂ ਵਰ੍ਹੇਗੰਢ ਮੌਕੇ ਲੋਕ ਸਭਾ ਵਿਚ  ਵਿਸ਼ੇਸ਼ ਚਰਚਾ 'ਚ ਹਿੱਸਾ ਲੈਂਦਿਆਂ ਸੋਨੀਆ ਗਾਂਧੀ ਨੇ ਆਜ਼ਾਦੀ ਸੰਘਰਸ਼ 'ਚ ਕਾਂਗਰਸ ਪਾਰਟੀ ਅਤੇ ਇਸ ਦੇ ਕਾਰਕੁਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਜੇਲ ਵਿਚ ਸੱਭ ਤੋਂ ਲੰਮਾ ਸਮਾਂ ਬਿਤਾਇਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਅਤੇ ਪੁਲਿਸ ਨੇ ਆਮ ਲੋਕਾਂ 'ਤੇ ਜ਼ੁਲਮ ਕੀਤੇ। ਉਨ੍ਹਾਂ ਵਿਅੰਗਮਈ ਲਹਿਜੇ 'ਚ ਕਿਹਾ ਕਿ ਉਸ ਦੌਰ ਵਿਚ ਅਜਿਹੇ ਵਿਅਕਤੀ ਵੀ ਸਨ ਜਿਨ੍ਹਾਂ ਨੇ 'ਭਾਰਤ ਛੱਡੋ ਅੰਦੋਲਨ' ਦਾ ਵਿਰੋਧ ਕੀਤਾ ਸੀ। ਸੋਨੀਆ ਨੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਅਤੇ ਅਸਹਿਣਸ਼ੀਲਤਾ ਦਾ ਮੁੱਦਾ ਵੀ ਚੁਕਿਆ। ਉਨ੍ਹਾਂ ਕਿਹਾ ਕਿ ਕਈ ਵਾਰ ਕਾਨੂੰਨ ਦੇ ਰਾਜ ਵਿਚ ਗ਼ੈਰਕਾਨੂੰਨੀ ਸ਼ਕਤੀਆਂ ਹਾਵੀ ਹੁੰਦੀਆਂ ਹਨ। ਸਵਾਲ ਉਠ ਰਹੇ ਹਨ ਕਿ ਕੀ

ਅੰਧਕਾਰ ਦੀਆਂ ਤਾਕਤਝਾਂ ਫਿਰ ਸਿਰ ਚੁੱਕ ਰਹੀਆਂ ਹਨ। (ਏਜੰਸੀ)