ਪੀਐਨਬੀ ਘਪਲਾ : ਈਡੀ ਨੂੰ ਮਿਲੀ ਮੁਲਜ਼ਮਾਂ ਤੋਂ ਪੁੱਛਗਿੱਛ ਦੀ ਇਜਾਜ਼ਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਵਿਸ਼ੇਸ਼ ਅਦਾਲਤ ਨੇ ਪਰਿਵਰਤਨ ਨਿਦੇਸ਼ਾਲਿਆ (ਈਡੀ) ਦੀ ਉਹ ਅਰਜ਼ੀ ਮਨਜ਼ੂਰ ਕਰ ਲਈ, ਜਿਸ ਵਿਚ ਨੀਰਵ ਮੋਦੀ ਗਰੁੱਪ ਦੀਆਂ ਕੰਪਨੀਆਂ ਨੇ ਉਨ੍ਹਾਂ

PNB Scam Court Allows ED to Interrogate Accused

ਨਵੀਂ ਦਿੱਲੀ : ਇਕ ਵਿਸ਼ੇਸ਼ ਅਦਾਲਤ ਨੇ ਪਰਿਵਰਤਨ ਨਿਦੇਸ਼ਾਲਿਆ (ਈਡੀ) ਦੀ ਉਹ ਅਰਜ਼ੀ ਮਨਜ਼ੂਰ ਕਰ ਲਈ, ਜਿਸ ਵਿਚ ਨੀਰਵ ਮੋਦੀ ਗਰੁੱਪ ਦੀਆਂ ਕੰਪਨੀਆਂ ਨੇ ਉਨ੍ਹਾਂ ਕਰਮਚਾਰੀਆਂ ਤੋਂ ਪੁੱਛਗਿੱਛ ਦੀ ਇਜਾਜ਼ਤ ਮੰਗੀ ਗਈ ਸੀ ਜੋ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਮਹਾਘੋਟਾਲੇ ਵਿਚ ਨਿਆਇਕ ਹਿਰਾਸਤ ਵਿਚ ਹਨ। ਵਿਸ਼ੇਸ਼ ਸੀਬੀਆਈ ਜੱਜ ਐਸ ਆਰ ਤੰਬੋਲੀ ਨੇ ਕਿਹਾ ਕਿ ਈਡੀ ਦੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ।

ਇਹ ਦੋਸ਼ੀ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿਚ ਬੰਦ ਹਨ। ਈਡੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਸੀਂ ਇਹ ਕਹਿੰਦੇ ਹੋਏ ਇਜਾਜ਼ਤ ਮੰਗੀ ਸੀ ਕਿ ਅਸੀਂ ਕੇਸ ਦਰਜ ਕੀਤਾ ਹੈ ਅਤੇ ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਾਂ। 

ਈਡੀ ਨੇ ਵਿਪੁਲ ਅੰਬਾਨੀ (ਪ੍ਰਧਾਨ, ਵਿੱਤ, ਫਾਇਰ ਸਟਾਰ ਡਾਇਮੰਡ), ਮਨੀਸ਼ ਬੋਸਾਮੀਆ (ਤਤਕਾਲੀਨ ਸਹਾਇਕ ਮਹਾਪ੍ਰਬੰਧਕ, ਅਪਰੇਸ਼ਨ, ਫਾਇਰ ਸਟਾਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ), ਮਿਤੇਨ ਪੰਡਿਆ (ਤਤਕਾਲੀਨ ਵਿੱਤੀ ਪ੍ਰਬੰਧਕ ਫਾਇਰ ਸਟਾਰ ਇੰਟਰਨੈਸ਼ਨਲ), ਸੰਜੇ ਰਾਂਭੀਆ (ਨੀਰਵ ਮੋਦੀ ਗਰੁੱਪ ਦੇ ਆਡੀਟਰ), ਵਿਪੁਲ ਚਟਲੀਆ (ਉਪ ਪ੍ਰਧਾਨ ਬੈਂਕਿੰਗ ਸੰਚਾਲਨ, ਫਾਇਰਸਟਾਰ) ਅਤੇ ਕਵਿਤਾ ਮਨਕੀਕਰ (ਕਾਰਜਕਾਰੀ ਸਹਾਇਕ ਅਤੇ ਅਧਿਕਾਰਕ ਦਸਖ਼ਤਕਰਤਾ ਡਾਇਮੰਡ ਆਰ ਯੂਐਸ, ਸਟੇਲਰ ਡਾਇਮੰਡ ਅਤੇ ਸੋਲਰ ਐਕਸਪੋਰਟ) ਤੋਂ ਪੁੱਛਗਿੱਛ ਦੀ ਇਜਾਜ਼ਤ ਮੰਗੀ ਸੀ।