ਅਮੇਠੀ ਵਿਚ ਲੱਗੇ 'ਰਾਹੁਲ ਗਾਂਧੀ ਲਾਪਤਾ' ਹੋਣ ਦੇ ਪੋਸਟਰ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਪਾਰਲੀਮਾਨੀ ਹਲਕੇ ਅਮੇਠੀ ਵਿਚ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਪੋਸਟਰ ਚਿਪਕਾ ਦਿਤੇ ਗਏ ਹਨ। ਕਾਂਗਰਸ ਨੇ ਇਸ ਨੂੰ ਭਾਜਪਾ ਅਤੇ..
ਅਮੇਠੀ, 8 ਅਗੱਸਤ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਪਾਰਲੀਮਾਨੀ ਹਲਕੇ ਅਮੇਠੀ ਵਿਚ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਪੋਸਟਰ ਚਿਪਕਾ ਦਿਤੇ ਗਏ ਹਨ। ਕਾਂਗਰਸ ਨੇ ਇਸ ਨੂੰ ਭਾਜਪਾ ਅਤੇ ਆਰ.ਐਸ.ਐਸ. ਦੀ ਸਾਜ਼ਸ਼ ਕਰਾਰ ਦਿੰਦਿਆਂ ਕਿਹਾ ਕਿ ਉਹ ਪੁਲਿਸ ਮੁਕੱਦਮਾ ਦਰਜ ਕਰਵਾਏਗੀ।
ਅਮੇਠੀ ਵਿਚ ਥਾਂ ਥਾਂ 'ਤੇ ਚਿਪਕਾਏ ਗਏ ਪੋਸਟਰਾਂ ਵਿਚ ਲਿਖਿਆ ਹੈ, ''ਰਾਹੁਲ ਲਾਪਤਾ ਹੈ ਜਿਸ ਕਾਰਨ ਇਲਾਕੇ ਦਾ ਵਿਕਾਸ ਠੱਪ ਹੋ ਗਿਆ ਹੈ। ਉਨ੍ਹਾਂ ਦੇ ਇਸ ਰਵਈਏ ਤੋਂ ਹਲਕੇ ਦੇ ਲੋਕ ਅਪਮਾਨਤ ਮਹਿਸੂਸ ਕਰ ਰਹੇ ਹਨ। ਅਮੇਠੀ ਵਿਚ ਇਨ੍ਹਾਂ (ਰਾਹੁਲ ਦੀ) ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦਿਤਾ ਜਾਵੇਗਾ।''
ਪੋਸਟਰ ਵਿਚ ਬੇਨਤੀਕਰਤਾ ਦੀ ਥਾਂ 'ਅਮੇਠੀ ਦੇ ਲੋਕ' ਲਿਖਿਆ ਹੋਇਆ ਹੈ ਪਰ ਕਿਸੇ ਪ੍ਰਕਾਸ਼ਕ ਦਾ ਨਾਂ ਨਹੀਂ ਛਾਪਿਆ ਗਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਇਨ੍ਹਾਂ ਪੋਸਟਰਾਂ ਪਿੱਛੇ ਭਾਜਪਾ ਅਦੇ ਆਰ.ਐਸ.ਐਸ. ਦੀ ਸਾਜ਼ਸ਼ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਅਤੀਤ ਵਿਚ ਵੀ ਅਜਿਹੀਆਂ ਹਰਕਤਾਂ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਉਮਾਸ਼ੰਕਰ ਪਾਂਡੇ ਨੇ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾਕ੍ਰਮ ਨਾਲ ਭਾਜਪਾ ਜਾਂ ਸੰਘ ਦਾ ਕੋਈ ਲੈਣਾ-ਦੇਣਾ ਨਹੀਂ ਹੈ। (ਏਜੰਸੀ)