ਰਖੜੀ ਲੋਕਾਂ ਨੂੰ ਪਰਉਪਕਾਰ ਅਤੇ ਭਲਾਈ ਦਾ ਸੰਦੇਸ਼ ਦਿੰਦੀ ਹੈ: ਮਨੋਹਰ ਲਾਲ ਖੱਟੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰੱਖੜੀ 'ਤੇ ਸਮਾਜ ਦੇ ਸਾਰੇ ਲੋਕ ਪੁਰਖ, ਮਹਿਲਾਵਾਂ ਤੇ ਬੱਚੇ ਇਕ ਦੂਜੇ ਦੇ ਪਰਉਪਕਾਰ ਅਤੇ ਭਲਾਈ ਦਾ ਸੰਦੇਸ਼ ਦਿੰਦਾ ਹੈ।

Manohar Lal Khattar

ਚੰਡੀਗੜ੍ਹ, 7 ਅਗੱਸਤ (ਸਸਸ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰੱਖੜੀ 'ਤੇ ਸਮਾਜ ਦੇ ਸਾਰੇ ਲੋਕ ਪੁਰਖ, ਮਹਿਲਾਵਾਂ ਤੇ ਬੱਚੇ ਇਕ ਦੂਜੇ ਦੇ ਪਰਉਪਕਾਰ ਅਤੇ ਭਲਾਈ ਦਾ ਸੰਦੇਸ਼ ਦਿੰਦਾ ਹੈ। ਸਾਡੇ ਸੈਨਿਕ ਦੇਸ਼ ਦੀ ਸੀਮਾ 'ਤੇ ਅਪਣੀ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ। ਰੱਖੜੀ 'ਤੇ ਮਹਿਲਾਵਾਂ ਦੇਸ਼ ਦੀ ਸੀਮਾ 'ਤੇ ਜਾ ਕੇ ਸੈਨਿਕਾਂ ਨੂੰ ਰੱਖੜ ਬੰਨ੍ਹਦੀ ਹੈ, ਜਿਸ ਨਾਲ ਇਸ ਤਿਉਹਾਰ ਦੀ ਮਹੱਤਤਾ ਅਤੇ ਵੱਧ ਜਾਂਦੀ ਹੈ। 
ਮੁੱਖ ਮੰਤਰੀ ਅੱਜ ਇੱਥੇ ਅਪਣੀ ਸਰਕਾਰੀ ਰਿਹਾਇਸ਼ 'ਤੇ ਪੰਚਕੂਲਾ ਦੇ 10 ਸਕੂਲਾਂ ਤੋਂ ਆਈ ਕਰੀਬ 50 ਵਿਦਿਆਰਥੀਆਂ ਤੇ ਇਕ ਦਰਜਨ ਤੋਂ ਵੱਧ ਅਧਿਆਪਕ ਤੇ ਅਧਿਆਪਕਾਂ ਨੂੰ ਸੰਬੋਧਤ ਕਰ ਰਹੇ ਸਨ। ਇਸ ਦੌਰਾਨ ਵੱਖ-ਵੱਖ ਸਕੂਲ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਰਖੜੀ ਬੰਨ੍ਹੀ ਅਤੇ ਉਨ੍ਹਾਂ ਦੀ ਸਿਹਤ ਤੇ ਸੂਬੇ ਦੀ ਤਰੱਕੀ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਨੇ ਸਾਰੇ ਬੱਚਿਆਂ ਨੂੰ ਤੋਹਫ਼ੇ ਤੇ ਮਿਠਾਈਆਂ ਭੇਂਟ ਕਰ ਕੇ ਅਪਣੀ ਸ਼ੁਭਕਾਮਨਾ ਦਿਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਰੱਖੜੀ 'ਤੇ ਭੈਣਾਂ ਨੂੰ ਭਰਾਵਾਂ ਦੀ ਸਲਾਮਤੀ ਦੇ ਨਾਲ-ਨਾਲ ਦੇਸ਼ ਤੇ ਸਮਾਜ ਦੀ ਸੁਰੱਖਿਆ ਵਿਚ ਵੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਅਤੇ ਵੱਧ ਸਬਲ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਰੱਖਿਆ ਅਤੇ ਸੁਰੱਖਿਆ ਦਾ ਦਿਨ ਹੈ, ਇਸ ਨਾਲ ਸਮਾਜ ਵਿਚ ਵੀ ਜੋਸ਼ ਪੈਦਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿਚ ਮਹਿਲਾਵਾਂ ਤੇ ਲੜਕੀਆਂ ਲਈ ਥਾਂ ਬਣੇ, ਉਨ੍ਹਾਂ ਦੇ ਮਾਨ-ਸਨਮਾਨ ਅਤੇ ਵਿਕਾਸ ਵਿਚ ਵਾਧਾ ਹੋਵੇ ਇਸ ਲਈ ਕੰਮ ਕੀਤੇ ਜਾ ਰਹੇ ਹਨ ਜੋ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ 'ਤੇ ਪੰਚਕੂਲਾ ਦੇ ਸਾਰਥਕ ਸੈਕੰਡਰੀ ਸਕੂਲ, ਸੈਕਟਰ 17 ਵੇ ਸੈਕਟਰ 21 ਦੇ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਰੈਲੀ ਸਮੇਤ ਹੋਰ ਸਕੂਲਾਂ ਦੇ ਬੱਚੇ, ਪੰਚਕੂਲਾ ਦੇ ਜ਼ਿਲ੍ਹਾ ਸਿਖਿਆ ਅਧਿਕਾਰੀ ਵੀ ਹਾਜ਼ਰ ਸਨ।