ਪੰਜਾਬੀ ਸਾਹਿਤ ਸਭਿਆਚਾਰ ਸੰਗਠਨ ਵਲੋਂ ਸਾਵਣ ਕਵੀ ਦਰਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਵਲੋਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਸਰਸਵਤੀ ਗਾਰਡਨ ਵਿਖੇ ਸਾਉਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ..

Punjabi Literary Society

ਨਵੀਂ ਦਿੱਲੀ, 8 ਅਗੱਸਤ (ਸੁਖਰਾਜ ਸਿੰਘ) : ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਵਲੋਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਸਰਸਵਤੀ ਗਾਰਡਨ ਵਿਖੇ ਸਾਉਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਭੁੱਲਰ ਨੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦਵਾਰਾ ਸਰਸਵਤੀ ਗਾਰਡਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਰਾਮਗੜ੍ਹੀਆ ਬੈਂਕ ਦੇ ਵਾਈਸ ਚੇਅਰਮੈਨ ਅਜੀਤ ਸਿੰਘ ਸੀਹਰਾ ਨੇ ਸਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਹਰਭਜਨ ਸਿੰਘ ਫੁੱਲ ਨੇ ਕੀਤੀ। ਸਟੇਜ ਦੀ ਜਿੰਮੇਵਾਰੀ ਅਵਨੀਤ ਕੌਰ ਭਾਟੀਆ ਨੇ ਨਿਭਾਈ। ਪ੍ਰੋਗਰਾਮ ਦੇ ਸ਼ੁਰੂ ਵਿਚ ਸੰਗਠਨ ਦੇ ਪ੍ਰਬੰਧਕਾਂ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਆਰਟਿਸਟ ਨੇ ਆਏ ਮਹਿਮਾਨਾਂ ਦਾ ਦੁਸ਼ਾਲਿਆਂ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਅਤੇ ਕਵੀ ਦਰਬਾਰ ਦੀ ਅਰੰਭਤਾ ਕੀਤੀ। ਇਸ ਪ੍ਰੋਗਰਾਮ ਜਸਵੰਤ ਸਿੰਘ ਸੇਖਵਾਂ, ਡਾ. ਰਾਜਵੰਤ ਕੌਰ ਰਾਜ, ਰਾਮ ਸਿੰਘ ਰਾਹੀ, ਬੀਬੀ ਸਤੀਸ਼ ਕੌਰ ਸੋਹਲ, ਡਾ. ਤਰਿੰਦਰ ਕੌਰ, ਸੀਮਾਬ ਸੁਲਤਾਨਪੁਰੀ, ਸਤਨਾਮ ਕੌਰ ਸੱਤੇ, ਭਗਵਾਨ ਸਿੰਘ ਦੀਪਕ, ਹਰਭਜਨ ਸਿੰਘ ਦਿਉਲ, ਡਾ. ਹਰਵਿੰਦਰ ਔਲਖ, ਗੁਰਚਰਨ ਸਿੰਘ ਚਰਨ, ਬੀਬੀ ਸੁਰਿੰਦਰ ਕੌਰ, ਬਲਵਿੰਦਰ ਸਿੰਘ ਸੋਢੀ, ਵਸੀਹ ਅਖਤਰ ਤੋਂ ਇਲਾਵਾ ਮਹਿੰਦਰ ਸਿੰਘ ਪਰਿੰਦਾ ਤੇ ਸੁਰਜੀਤ ਸਿੰਘ ਆਰਟਿਸਟ ਨੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਕਵਿੱਤਰੀ ਡਾ. ਤਰਿੰਦਰ ਕੌਰ ਦਾ ਸਨਮਾਨ ਵੀ ਕੀਤਾ ਗਿਆ। ਅੰਤ 'ਚ ਆਏ ਮਹਿਮਾਨਾਂ ਨੇ ਸਾਂਝੇ ਤੌਰ ਤੇ ਸੁਰਜੀਤ ਸਿੰਘ ਆਰਟਿਸਟ ਦੀ ਸ਼ਲਾਘਾ ਕੀਤੀ। ਸੁਖਦੇਵ ਸਿੰਘ (ਪਾਵਰ ਪੈਕ ਇੰਡੀਆ) ਨੂੰ ਪੰਜਾਬੀ ਸਾਹਿਤ ਸਭਿਆਚਾਰ ਸੰਗਠਨ ਦਾ ਸਰਪ੍ਰਸਤ ਬਣਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮਿਲਖੀ ਰਾਮ, ਪ੍ਰਿੰਸੀਪਲ ਸਤਬੀਰ ਕੌਰ, ਰਣਜੀਤ ਕੌਰ ਜੀਤ, ਜਗਜੀਤ ਕੌਰ ਭੋਲੀ, ਦਇਆ ਸਿੰਘ ਚਾਨਣਾ, ਹਰਵਿੰਦਰ ਔਲਖ, ਅਸ਼ੋਕ ਵਾਸ਼ਿਸ਼ਠ, ਐਨ.ਆਰ. ਗੋਇਲ, ਮਹੇਸ਼ ਸੁਜੀਵ ਰੋਜ, ਇੰਦਰਜੀਤ ਸਿੰਘ ਬੱਬਰ ਆਦਿ ਪਤਵੰਤੇ ਸੱਜਣ ਮੌਜੂਦ ਸਨ।