ਅਣਪਛਾਤੇ ਵਾਹਨ ਚਾਲਕ ਨੇ ਤੋੜਿਆ ਬਿਜਲੀ ਦਾ ਖੰਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿਚ ਬੀਤੀ ਰਾਤ ਕਰੀਬ 2 ਵਜੇ ਇਕ ਅਣਪਛਾਤੇ ਵਾਹਨ ਨੇ ਸੜਕ ਦੇ ਕਨਾਰੇ ਖੜ੍ਹੇ ਕਿੱਕਰ ਦੇ ਦਰਖਤ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਕਿੰਕਰ...

Power pole

 

ਏਲਨਾਬਾਦ, 9 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿਚ ਬੀਤੀ ਰਾਤ ਕਰੀਬ 2 ਵਜੇ ਇਕ ਅਣਪਛਾਤੇ ਵਾਹਨ ਨੇ ਸੜਕ ਦੇ ਕਨਾਰੇ ਖੜ੍ਹੇ ਕਿੱਕਰ ਦੇ ਦਰਖਤ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਕਿੰਕਰ ਦਾ ਦਰੱਖ਼ਤ ਟੁੱਟ ਕੇ ਬਿਜਲੀ ਦੀਆ ਤਾਰਾਂ ਤੇ ਡਿੱਗਣ ਕਾਰਨ ਨਾਲ ਲੱਗੇ ਬਿਜਲੀ ਦੇ ਦੋ ਵੀ ਖੰਬੇ  ਟੁੱਟ ਗਏ। ਜਿਸ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਰਹੀ। ਇਸ ਦੀ ਸੂਚਨਾ ਸਵੇਰੇ ਨਾਲ ਲੱਗਦੇ ਦੁਕਾਨਦਾਰਾਂ ਨੇ ਬਿਜਲੀ ਘਰ ਵਿਚ ਜਾ ਕੇ ਦਿਤੀ। ਸੂਚਨਾ ਮਿਲਦੇ ਹੀ ਬਿਜਲੀ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸੜਕ ਦੇ ਪਈਆਂ ਬਿਜਲੀ ਦੀਆਂ ਤਾਰਾਂ ਨੂੰ ਇਕ ਪਾਸੇ ਕਰ ਕੇ ਰਾਹਗੀਰਾਂ ਲਈ ਰਸਤਾ ਬਣਾਇਆ ਅਤੇ ਨਵੇਂ ਖੰਬੇ ਲਗਾਉਣ ਦਾ ਕੰਮ ਚਾਲੂ ਕੀਤਾ।