ਸ੍ਰੀਨਗਰ-ਮੁਜ਼ੱਫ਼ਰਾਬਾਦ ਮਾਰਗ 'ਤੇ ਹਫ਼ਤਾਵਾਰੀ ਬੱਸ ਸੇਵਾ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਟਰੋਲ ਰੇਖਾ 'ਤੇ ਸ੍ਰੀਨਗਰ-ਮੁਜ਼ੱਫ਼ਰਾਬਾਦ ਮਾਰਗ 'ਤੇ ਕਾਰਵਾਂ ਏ ਅਮਨ ਹਫ਼ਤਾਵਾਰੀ ਬੱਸ ਸੇਵਾ ਨੂੰ ਅੱਜ ਮੁੜ ਬਹਾਲ ਕਰ ਦਿਤਾ ਗਿਆ। ਦੂਜੇ ਪਾਸੇ ਇਸ ਮਾਰਗ ਰਾਹੀਂ ਵਪਾਰ..

Bus service

ਸ੍ਰੀਨਗਰ, 7 ਅਗੱਸਤ : ਕੰਟਰੋਲ ਰੇਖਾ 'ਤੇ ਸ੍ਰੀਨਗਰ-ਮੁਜ਼ੱਫ਼ਰਾਬਾਦ ਮਾਰਗ 'ਤੇ ਕਾਰਵਾਂ ਏ ਅਮਨ ਹਫ਼ਤਾਵਾਰੀ ਬੱਸ ਸੇਵਾ ਨੂੰ ਅੱਜ ਮੁੜ ਬਹਾਲ ਕਰ ਦਿਤਾ ਗਿਆ। ਦੂਜੇ ਪਾਸੇ ਇਸ ਮਾਰਗ ਰਾਹੀਂ ਵਪਾਰ ਮੰਗਲਵਾਰ ਤੋਂ ਸ਼ੁਰੂ ਹੋਵੇਗਾ।
ਇਕ ਅਧਿਕਾਰੀ ਨੇ ਕਿਹਾ, ''ਮਕਬੂਜ਼ਾ ਕਸ਼ਮੀਰ ਦੇ ਅਧਿਕਾਰੀਆਂ ਨਾਲ ਪਿਛਲੇ ਹਫ਼ਤੇ ਸੰਧੀ ਹੋਣ ਪਿੱਛੋਂ ਸ੍ਰੀਨਗਰ-ਮੁਜ਼ੱਫ਼ਰਾਬਾਦ ਬੱਸ ਸੇਵਾ ਅੱਜ ਮੁੜ ਸ਼ੁਰੂ ਕੀਤੀ ਗਈ।'' ਉਨ੍ਹਾਂ ਦਸਿਆ ਕਿ ਅੱਜ ਸਵੇਰੇ 116 ਯਾਤਰੀ ਮਕਬੂਜ਼ਾ ਕਸ਼ਮੀਰ ਦੀ ਰਾਜਧਾਨ ਮੁਜ਼ੱਫ਼ਰਾਬਾਦ ਲਈ ਰਵਾਨਾ ਹੋਏ। ਇਨ੍ਹਾਂ ਵਿਚੋਂ 110 ਮਕਬੂਜ਼ਾ ਕਸ਼ਮੀਰ ਦੇ ਹੀ ਰਹਿਣ ਵਾਲੇ ਹਨ ਜੋ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ ਜਦਕਿ ਛੇ ਜਣੇ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਸਰਹੱਦ ਪਾਰ ਗਏ ਹਨ।
ਇਥੇ ਦਸਣਾ ਬਣਦਾ ਹੈ ਕਿ ਇਸ ਮਾਰਗ 'ਤੇ 21 ਜੁਲਾਈ ਨੂੰ ਇਕ ਟਰੱਕ ਵਿਚੋਂ 66.5 ਕਿਲੋਗ੍ਰਾਮ ਹੈਰੋਇਲੀ ਬਰਾਮਦ ਹੋਣ ਪਿੱਛੋਂ ਵਪਾਰ 'ਤੇ ਰੋਕ ਲਾ ਦਿਤੀ ਗਈ ਸੀ ਅਤੇ ਬਾਅਦ ਵਿਚ ਬੱਸ ਸੇਵਾ ਵੀ ਮੁਲਤਵੀ ਕਰ  ਦਿਤੀ ਗਈ। ਬੱਸ ਸੇਵਾ ਦੇ ਅੜਿੱਕੇ ਨੂੰ ਖ਼ਤਮ ਕਰਨ ਲਈ ਪਿਛਲੇ ਹਫ਼ਤੇ ਕਮਾਨ ਚੌਕੀ 'ਤੇ ਦੋਹਾਂ ਧਿਰਾਂ ਦੇ ਅਧਿਕਾਰੀਆਂ ਨੇ ਬੈਠਕ ਕੀਤੀ ਸੀ। (ਪੀਟੀਆਈ)