ਅੱਜ 28 ਮਾਰਚ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਕਰਫਿਊ ‘ਚ ਮਿਲੇਗੀ ਢਿੱਲ
ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦੇ ਲਈ ਲੌਕਡਾਊਨ ਕੀਤਾ ਹੋਇਆ ਹੈ
ਚੰਡੀਗੜ੍ਹ : ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦੇ ਲਈ ਲੌਕਡਾਊਨ ਕੀਤਾ ਹੋਇਆ ਹੈ ਜਿਸ ਕਰਕੇ ਪੂਰੇ ਦੇਸ਼ ਵਿਚ ਸਭ ਕੁਝ ਬੰਦ ਕੀਤਾ ਗਿਆ ਹੈ । ਇਸੇ ਵਿਚ ਚੰਡੀਗੜ੍ਹ ਦੇ ਵੱਲੋ ਪ੍ਰਸ਼ਾਸਨ ਵੱਲ਼ੋਂ ਲੋਕਾਂ ਨੂੰ ਇਸ ਕਰਫਿਊ ਵਿਚ ਰਾਹਤ ਦੇਣ ਲਈ ਇਕ ਫ਼ੈਸਲਾ ਲਿਆ ਗਿਆ ਹੈ ਜਿਸ ਵਿਚ 28 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਰੂਰੀ ਸਮਾਨ ਦੀ ਖ੍ਰੀਦੀ ਲਈ ਕਰਫਿਊ ਵਿਚ ਢਿੱਲ ਦਿਤੀ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਜਰੂਰੀ ਵਸਤੂਆਂ ਨੂੰ ਮੁਹੱਈਆ ਕਰਵਾਉਣ ਦੇ ਲਈ ਅਨਾਜ,ਕਰਿਆਨਾ,ਫ਼ਲ-ਸਬਜੀਆਂ, ਦੁੱਧ, ਮੀਟ ਅਤੇ ਮੱਛੀ ਵਰਗੀਆਂ ਦੁਕਾਨਾਂ ਅਗਲੇ ਹੁਕਮਾਂ ਤੱਕ ਸਵੇਰੇ 10 ਵੱਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਦੱਸ ਦੱਈਏ ਕਿ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਮਨੌਜ ਪਰੀਦਾ, ਐਡਮਨਿਸਟਰ ਸਲਾਹਕਾਰ ਸੰਜੇ ਬੈਨੀਪਾਲ, ਆਈਪੀਐੱਸ, ਡੀਜੀਪੀ, ਏ.ਕੇ ਸਿਨਹਾ, ਵਿੱਤ ਸਕੱਤਰ, ਕੇ,ਕੇ ਯਾਦਵ, ਆਈ.ਏ.ਐੱਸ, ਕਮਿਸ਼ਨਰ ਨਗਰ ਨਿਗਮ ਅਤੇ ਓਮਵੀਰ ਸਿੰਘ ਬਿਸ਼ਨੋਈ, ਡੀਆਈਜੀ, ਚੰਡੀਗੜ੍ਹ ਆਦਿ ਇਸ ਮੀਟਿੰਗ ਵਿਚ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।