ਭਾਰਤ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਹੁਣ ਤਕ 5,81,09,773 ਲੋਕਾਂ ਦs ਟੀਕਾਕਰਨ ਕੀਤਾ ਜਾ ਚੁਕਿਆ

corona virus

ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ’ਚ ਕੋਵਿਡ-19 ਦੇ 62,258 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,19,08,910ਹੋ ਗਈ। ਇਸ ਸਾਲ ਇਕ ਦਿਨ ’ਚ ਸਾਹਮਣੇ ਆਏ ਇਹ ਸੱਭ ਤੋਂ ਵੱਧ ਮਾਮਲੇ ਹਨ। ਅੰਕੜਿਆਂ ਅਨੁਸਾਰ, ਇਸ ਤੋਂ ਪਹਿਲਾਂ 18 ਅਕਤੂਬਰ 2020 ਨੂੰ 24 ਘੰਟਿਆਂ ’ਚ ਲਾਗ ਦੇ ਸੱਭ ਤੋਂ ਵੱਧ 61,871 ਨਵੇਂ ਮਾਮਲੇ ਸਾਹਮਣੇ ਆਏ ਸਨ। 

 

 

ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ 4 ਲੱਖ ਤੋਂ ਪਾਰ ਪਹੁੰਚ ਗਈ ਹੈ। ਅੰਕੜਿਆਂ ਅਨੁਸਾਰ, ਲਗਾਤਾਰ 17ਵੇਂ ਦਿਨ ਵਾਇਰਸ ਦੇ ਨਵੇਂ ਮਾਮਲਿਆਂ ’ਚ ਵਾਧੇ ਨਾਲ ਹੀ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਵੱਧ ਕੇ 4,52,647 ਹੋ ਗਈ।

 

 

ਉੱਥੇ ਹੀ 24 ਘੰਟਿਆਂ ’ਚ 291 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,61,240 ਹੋ ਗਈ। ਅੰਕੜਿਆਂ ਅਨੁਸਾਰ ਦੇਸ਼ ’ਚ ਕੁੱਲ 1,12,95,023 ਲੋਕ ਠੀਕ ਹੋ ਚੁਕੇ ਹਨ।  ਇਸ ਵਿਚ ਦੇਸ਼ ’ਚ ਹੁਣ ਤਕ 5,81,09,773 ਲੋਕਾਂ ਦੇ ਟੀਕਾਕਰਨ ਕੀਤਾ ਜਾ ਚੁਕਿਆ ਹੈ।