ਬੰਗਲਾਦੇਸ਼ ਦੌਰਾ: ਕੋਰੋਨਾ ਤੋਂ ਰਾਹਤ ਲਈ ਪ੍ਰਧਾਨ ਮੰਤਰੀ ਨੇ ਮੰਦਰ ਪਹੁੰਚ ਕੇ ਕੀਤੀ ਪੂਜਾ ਅਰਚਨਾ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਇਸ ਮੌਕੇ ਮੌਜੂਦ ਹਨ |
ਬੰਗਲਾਦੇਸ਼- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਯਾਤਰਾ 'ਤੇ ਬੰਗਲਾਦੇਸ਼ ਪਹੁੰਚੇ। ਅੱਜ ਪੀਐਮ ਮੋਦੀ ਦੇ ਬੰਗਲਾਦੇਸ਼ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਮੋਦੀ ਬੰਗਲਾਦੇਸ਼ 'ਚ ਸਥਿਤ ਯਸ਼ੋਰੇਸ਼ਵਰੀ ਤੇ ਓਰਕੰਡੀ ਮੰਦਰ 'ਚ ਪੂਜਾ ਕੀਤੀ।
ਪੀਐਮ ਮੋਦੀ ਦੇ ਦੌਰੇ ਨੂੰ ਦੇਖਦਿਆਂ ਮੰਦਰਾਂ ਦੀ ਸਜਾਵਟ ਕੀਤੀ ਗਈ ਤੇ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਬੰਧੁ ਪਵਿੱਤਰ ਅਸਥਾਨ, ਤੁੰਗੀਪਾਰਾ ਵਿਖੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਇਸ ਮੌਕੇ ਮੌਜੂਦ ਹਨ |
ਪੂਜਾ ਅਰਚਨਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਮਾਂ ਕਾਲੀ ਦੇ ਚਰਨਾਂ ਵਿਚ ਪੂਜਾ ਕਰਨ ਦਾ ਸਨਮਾਨ ਮਿਲਿਆ ਹੈ। ਅਸੀਂ ਕੋਰੋਨਾ ਤੋਂ ਠੀਕ ਹੋਣ ਲਈ ਮਾਂ ਕਾਲੀ ਤੋਂ ਅਰਦਾਸ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਗੱਲਬਾਤ ਕਰਨਗੇ। ਇਸ ਸਮੇਂ ਦੌਰਾਨ ਦੋਵਾਂ ਵਿਚਾਲੇ ਕਈ ਸਮਝੌਤੇ ਹਸਤਾਖਰ ਕੀਤੇ ਜਾਣਗੇ।