ਮਹਾਰਾਸ਼ਟਰ 'ਚ 500 ਤੋਂ ਵੱਧ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਮੌਕੇ 'ਤੇ
Terrible fire engulfs more than 500 shops in Maharashtra
ਪੁਣੇ: ਮਹਾਰਾਸ਼ਟਰ ਵਿੱਚ ਪੁਣੇ ਦੇ ਕੈਂਪ ਖੇਤਰ ਵਿੱਚ ਫੈਸ਼ਨ ਸਟਰੀਟ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਮਾਰਕੀਟ ਵਿਚ ਲੱਗੀ ਅੱਗ ਕਾਰਨ ਧੂੰਆਂ ਨਿਕਲਣਾ ਸ਼ੁਰੂ ਹੋਇਆ। ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਕਿਵੇਂ ਲੱਗੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮਹਾਰਾਸ਼ਟਰ ਮਾਰਕੀਟ ਵਿਚ ਅੱਗ ਲੱਗੀ। ਅੱਗ ਲੱਗਣ ਦੀ ਘਟਨਾ ਵਿੱਚ ਪੁਣੇ ਦਾ ਫੈਸ਼ਨ ਸਟਰੀਟ ਮਾਰਕੀਟ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਅੱਗ ਸਾਰੇ ਖੇਤਰ ਵਿੱਚ ਤੇਜ਼ੀ ਨਾਲ ਫੈਲਣ ਕਾਰਨ 500 ਤੋਂ ਵੱਧ ਛੋਟੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਫੈਸ਼ਨ ਸਟ੍ਰੀਟ ਪੁਣੇ ਦੇ ਐਮ.ਜੀ. ਰੋਡ 'ਤੇ ਇਕ ਪ੍ਰਸਿੱਧ ਵਿੰਡੋ ਸ਼ਾਪਿੰਗ ਮੰਜ਼ਿਲ ਹੈ, ਜਿਥੇ ਕੱਪੜੇ, ਜੁੱਤੇ, ਐਨਕਾਂ ਅਤੇ ਸਮਾਨ ਵੇਚਣ ਵਾਲੀਆਂ ਛੋਟੀਆਂ ਦੁਕਾਨਾਂ ਸਥਾਪਿਤ ਹਨ।